ਪਹਾੜੀ ਰਾਜਯਾਂ ਦੇ ਵਕੀਲ ਜੋ ਸੂਬੇਦਾਰ ਵਜ਼ੀਦ ਖ਼ਾਨ ਸਰਹੰਦੀ ਪਾਸ ਮਦਦ ਲੈਣ ਵਾਸਤੇ ਗਏ ਹੋਏ ਸੀ ਤੇ ਸੂਬੇ ਨੇ ਅੱਗੇ ਔਰੰਗੇ ਪਾਸ ਅਰਜ਼ੀ ਭੇਜੀ ਹੋਈ ਸੀ। ਏਹ ਪ੍ਰਸੰਗ ਪਿੱਛੇ ਦਿਖਾ ਆਏ ਹਾਂ। ਸੋ ਬਾਦਸ਼ਾਹੀ ਫ਼ੌਜ ਲੈ ਕੇ ਸੂਬਾ ਸਰਹੰਦੀ ਅਸੂ ਸੰਮਤ ੧੭੫੯ ਬਿਕ੍ਰਮੀ ਨੂੰ ਚੜ੍ਹ ਆਯਾ। ਏਧਰੋਂ ਰਾਜੇ ਬੀ ਆਪ ਦੀ ਅਪਣੀ ਫ਼ੌਜ ਸਮੇਤ ਉਸ ਨੂੰ ਰੋਪੜ ਦੇ ਮੁਕਾਮ ਤੱਕ ਜਾ ਮਿਲੇ। ਬਨਾਉਟੀ ਅਪਣੇ ਦੁਖੜੇ, ਗੁਰੂ ਜੀ ਦੀ ਨਿੰਦਯਾ ਸੁਣਾ ਕੇ ਸੂਬੇ ਨੂੰ ਅੱਗ ਵਾਂਙੂੰ ਭਖਾ ਦਿਤਾ। ਜਦ
ਏਹ ਖ਼ਬਰ ਗੁਰੂ ਸਾਹਿਬ ਜੀ ਨੂੰ ਹੋਈ, ਤਾਂ ਏਨ੍ਹਾਂ ਭੀ ਏਧਰੋਂ ਸਰਬ ਭਾਂਤ ਜੰਗ ਦੀ ਤਿਆਰੀ ਤੇ ਕਿਲਯਾਂ ਦੀ ਤਕੜਾਈ ਕਰ ਕੇ ਸਿੰਘਾਂ ਨੂੰ ਦਾਰੂ ਸਿੱਕਾ ਵਰਤਾ ਦਿੱਤਾ। ਉਸ ਸਮੇਂ ਗੁਰੂ ਜੀ ਨਿਰਮੋਹ ਗੜ੍ਹ ਬੈਠੇ ਹੋਏ ਸੀ। ਵੈਰੀਆਂ ਦੀ ਫ਼ੌਜ ਆਈ ਤੋਂ ਅਨੰਦਪੁਰ ਆਉਣਾ ਠੀਕ ਨਾ ਸਮਝ
ਕੇ ਓਥੇ ਹੀ ਮੋਰਚੇ ਕਾਇਮ ਕਰਾ ਦਿੱਤੇ। ਤੁਰਕਾਨੀ ਫੌਜ ਆਈ ਦੇਖ ਸੁਣ ਕੇ ਪਹਾੜੀ ਭੀ ਸਾਉਂਣ ਦੇ ਮੀਂਹ ਪਏ ਤੋਂ ਮਰੇ ਹੋਏ ਡੱਡੂਆਂ ਵਾਂਙੂੰ ਫੇਰ ਜਾਗ ਉੱਠੇ। ਗੁੜੈਂ ਗੁੜੈਂ ਕਰ ਕੇ ਨਗਾਰੇ ਵਜਾਉਂਦੇ ਸਭ ਖੁੱਡਾਂ ਵਿੱਚੋਂ ਨਿੱਕਲ ਆਏ। ਜੀਕੂੰ ਆਦਮੀਆਂ ਦੀ ਸ਼ਹਿ ਨਾਲ ਸ਼ਿਕਾਰੀ ਕੁੱਤੇ ਚਾਈਂ ਚਾਈਂ ਏਧਰ ਓਧਰ ਨੱਠ ਪੈਂਦੇ ਹਨ, ਏਸੇ ਤਰ੍ਹਾਂ ਪਹਾੜੀ ਲੋਕ ਚਾਉ ਚੜ੍ਹੇ ਚੜ੍ਹ ਆਏ। ਸਿੱਖ ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਮੋਰਚੇ ਛੱਡ ਕੇ ਅੱਗੇ ਨਾ ਵਧੇ, ਪਰ ਸ਼ਤਰੂ ਵਧਦੇ ਚਲੇ ਆਏ ਕਿਉਂਕਿ ਓਨ੍ਹਾਂ ਨੂੰ ਏਹ ਭਰੋਸਾ ਸੀ ਕਿ ਅੱਗੇ ਕਿਲ੍ਹੇ ਕੋਟ ਦੀ ਓਟ ਵਿੱਚ ਮਾਰ ਨਹੀਂ ਖਾਂਦੇ ਸੀ ਜੋ ਹੁਣ ਮੈਦਾਨ ਵਿੱਚ ਅੜਿੱਕੇ ਆ ਗਏ ਹਨ। ਗੁਰੂ ਸਮੇਤ ਏਨ੍ਹਾਂ ਨੂੰ ਕਾਬੂ ਕਰ ਲਵਾਂਗੇ। ਜਦ
ਮੋਰਚਿਆਂ ਦੇ ਨੇੜੇ ਮਾਰ ਹੇਠ ਆਏ, ਤਾਂ ਅਜੀਤ ਸਿੰਘ ਜੀ ਦੇ (ਜੋ ਖਾਲਸੇ ਦਾ ਬਖ਼ਸ਼ੀ, ਜੰਗ ਦਾ ਮੋਹਰੀ ਸੀ) ਹੁਕਮ ਨਾਲ ਪੰਜ ਛੀ ਹਜ਼ਾਰ ਸਿੰਘ ਦੀ ਬੰਦੂਕ ਇਕੋ ਵਾਰੀ ਡੰਭੀ ਗਈ। ਫੇਰ ਤਾਂ ਕਾੜ ਕਾੜ ਦੋਹਾਂ ਪਾਸਿਆਂ ਤੋਂ ਗੋਲੀ ਵਰ੍ਹਣ ਲੱਗੀ ਤੇ ਆਦਮੀ ਭੁੱਜਣ ਲੱਗੇ। ਦੋ ਘੜੀ ਵਿੱਚ ਸੈਂਕੜੇ, ਘੋੜੇ, ਜਵਾਨ ਖੇਤ ਲਿਟ ਗਏ। ਗੁਰੂ ਜੀ ਨੇ (ਜੋ ਓਸ ਮੋਰਚੇ ਤੋਂ ਸਵਾ ਕੋਹ ਪੁਰ ਦੋ ਸੌ ਬਹਾਦਰਾਂ ਨਾਲ ਬੈਠੇ ਜੰਗ ਦੇਖ ਰਹੇ ਸੇ) ਜਦ
ਵੈਰੀਆਂ ਨੂੰ ਤਿੰਨਾਂ ਪਾਸਿਆਂ ਤੋਂ ਜ਼ੋਰ ਪਾਉਂਦੇ ਵੇਖਯਾ, ਤਾਂ ਧਨੁਸ਼ ਖਿੱਚ ਖੜੇ ਹੋ। ਅਜੇਹੇ ਕ੍ਰੋਧ ਨਾਲ ਤੱਕ ਤਕ ਜੋਸ਼ ਦੇ ਭਰੇ ਹੋਏ ਬਾਣ ਵਾਹੇ ਜੁ ਕਈ ਸ਼ੱਤਰੂਆਂ ਨੂੰ ਚੀਰ ਚੀਰ ਕੇ ਪਾਰ ਪੈਂਦੇ ਰਹੇ। ਏਸ ਵੇਲੇ ਅਲੀ ਮਰਦਾਨ ਖਾਂ, ਯਕੂਬ ਖਾਂ, ਹਸਨ ਖਾਂ, ਦਿਲਬਰ ਬੇਗ ਖਾਂ ਆਦਿਕ ਅਨੇਕ ਫੌਜਦਾਰ ਸਰਦਾਰ ਤੁਰਕਾਂ ਦੇ ਮਾਰੇ ਗਏ ਤਾਂ ਫੌਜ ਬੇਦਿਲ ਹੋ ਕੇ ਪਿਛਾਂਹ ਨੂੰ ਖਿਸਕਣ ਲਗ ਪਈ। ਉਨ੍ਹਾਂ ਦੇ ਖਿਸਕਣ ਪਰ ਝੱਟ ਅਜੀਤ ਸਿੰਘ ਜੀ ਨੇ ਸਿੱਖਾਂ ਦਾ ਹੱਲਾ ਕਰ ਦਿੱਤਾ, ਜਿਸ ਕਰ ਕੇ ਵਜੀਰ ਖਾਨ ਦੀ ਕੋਈ ਪੇਸ਼ ਨਾ ਗਈ। ਪਹਾੜੀ ਤਾਂ ਡੱਡੂਆਂ ਦੀ ਪੰਜਸੇਰੀ ਵਾਂਗ ਕਿਧਰੇ ਦੇ ਕਿਧਰੇ ਦੌੜ ਗਏ। ਸਿੱਖਾਂ ਦੇ ਹੱਲੇ ਨੇ, ਜੋ ਜਾਨਾਂ ਤੋੜ ਕੇ ਲੜ ਰਹੇ ਸੇ ਵੈਰੀਆਂ ਦੇ ਸਭ ਦਾਉ ਘਾਉ ਭੁਲਾ ਆਹੂ ਲਾਹ ਸਿੱਟੇ। ਜਦ ਸੂਬੇ ਨੇ ਅਪਣੇ ਸਿਪਾਹੀ ਖੇਤ ਵਿੱਚ ਐਉਂ ਲੇਟੇ ਪਏ ਦੇਖੇ, ਜੀਕੂੰ ਉਣੀਂਦਰੇ ਦੇ ਮਾਰੇ ਭੰਗ ਪੀ ਕੇ ਰੇਤ ਵਿੱਚ ਮਲੰਗ ਸੁਤੇ ਪਏ ਹੁੰਦੇ ਹਨ, ਤਾਂ ਹੈਰਾਨ ਹੋ ਕੇ ਫੌਜ ਪਿਛਾਂਹ ਹਟਾ ਲਈ। ਸਿੰਘਾਂ ਦੇ ਖੰਡਿਆਂ ਦੀ ਚਮਕ ਦਮਕ ਦੇਖ ਸੂਰਜ ਲੁਕ ਗਿਆ। ਅਕਾਸ਼ ਨੇ ਕਾਲੀ ਪੁਸ਼ਾਕ ਪਹਿਨੀ। ਫੇਰ ਤਾਂ ਦੋਵੇਂ ਦਲ ਖੰਡੇ ਮਿਆਨ ਤੇ ਅਰਾਮ ਕਰ, ਹਟ ਬੈਠੇ। ਜੇੜ੍ਹੇ ਸਿੱਖ ਸਾਹਿਬ ਚੰਦ, ਈਸ਼ਰ ਸਿੰਘ, ਨੰਦ ਸਿੰਘ, ਸਾਧੂ ਸਿੰਘ, ਸੇਵਾ ਸਿੰਘ ਆਦਿਕ ਸਰਦਾਰਾਂ ਸਮੇਤ ਸ਼ਹੀਦ ਹੋਏ, ਸੋ ਦਾਹ ਕੀਤੇ। ਜ਼ਖ਼ਮੀਆਂ ਨੂੰ ਸਾਲ ਪੱਤ੍ਰ ਬਨ੍ਹਵਾ ਗ਼ਰਮ ਗ਼ਰਮ ਕੜਾਹ ਪ੍ਰਸ਼ਾਦ ਛਕਾਯਾ। ਰਾਤ ਬੀਤੀ, ਦਿਨ ਚੜ੍ਹਿਆ। ਭਾਵੇਂ ਹਾਰ ਜਿੱਤ ਕਿਸੇ ਦੀ ਨਹੀਂ ਹੋਈ ਸੀ ਪਰ ਸਿੰਘਾਂ ਦੇ ਹਠ ਅਤੇ ਬਹਾਦਰੀ ਦੇ ਝੱਟ ਵੇਖ ਕੇ ਵਜ਼ੀਦ ਖਾਨ ਨੂੰ ਏਹ ਨਿਸਚੇ ਹੋ ਗਿਆ ਸੀ ਕਿ ਸਿੱਖ ਸਾਥੋਂ ਇਹ ਭੀ ਇੱਕ ਗੁਰੂ ਕਾ ਯੋਧਾ ਸੀ।
( ਹਾਰਨਗੇ ਕਦੀ ਨਹੀਂ ਅਤੇ ਨਾ ਹੀ ਗੁਰੂ ਸਾਡੇ ਕਾਬੂ ਆਵੇਗਾ। ਦੋਹੀਂ ਪਾਸੀਂ ਜੰਗ ਵਿੱਚ ਬਾਦਸ਼ਾਹੀ ਪਰਜਾ ਦਾ ਨੁਕਸਾਨ ਹੈ। ਤਾਂ ਤੇ ਜੀਕੂੰ ਗੁਰੂ ਜੀ ਅਨੰਦਪੁਰ ਨੂੰ ਛੱਡ ਕੇ ਨਿਰਮੋਹ ਗੜ੍ਹ ਆ ਬੈਠੇ ਹਨ, ਜੇ ਕਦੇ ਏਸੇ ਤਰ੍ਹਾਂ ਚਾਰ ਕੋਹ ਕਿਸੇ ਪਾਸੇ ਸੈਲ ਕਰਨ ਚਲੇ ਜਾਣ ਤਾਂ ਸਾਡੀ ਆਯਾਂ ਦੀ ਲਾਜ ਰਹਿ ਜਾਵੇ ਤੇ ਅਸੀਂ ਪਿਛਾਹਾਂ ਮੁੜ ਜਾਈਏ ਤੇ ਗੁਰੂ ਆਪਣੇ ਨਗਰ ਵਿੱਚ ਆ ਵੱਸੇ। ਅਸੀਂ ਏਸ ਪੀਰ ਫ਼ਕੀਰ ਨੂੰ ਜਿੱਤ ਕੇ ਕੇਹੜਾ ਦੇਸ ਤੇ ਖ਼ਜ਼ਾਨਾ ਲੈਣਾ ਹੈ। ਐਵੇਂ ਆਦਮੀਆਂ ਦੇ ਖੂੰਨ ਹੁੰਦੇ ਹਨ। ਏਹੋ ਜੇਹੀਆਂ ਗੱਲਾਂ ਓਸ ਦੀਆਂ ਸੁਣ ਕੇ ਭਾਵੇਂ ਕਹਿਲੂਰੀ ਹੰਡੂਰੀ ਰਾਜੇ ਤਾਂ ਰੰਜ ਹੋਏ, ਪਰ ਬਸਾਲੀ ਵਾਲੇ ਰਾਜੇ ਧਰਮਪਾਲ ਜੋ ਗੁਰੂ ਜੀ ਦੀ ਮਹਿਮਾ, ਸਚਾਈ ਤੇ ਬਹਾਦਰੀ ਨੂੰ ਮੰਨਦਾ ਸੀ ਕਹਿਣ ਲੱਗਾਖਾਨ ਜੀ! ਜੇਕਰ ਤੁਸੀਂ ਏਹ ਬਾਤ ਸੱਚੇ ਦਿਲੋਂ ਈਮਾਨ ਨਾਲ ਆਖਦੇ ਹੋ, ਤਾਂ ਗੁਰੂ ਜੀ ਨੂੰ ਤਾਂ ਦਸਾਂ ਦਿਨਾਂ ਲਈ ਮੈਂ ਆਪਣੇ ਪਿੰਡ ਲੈ ਜਾਂਦਾ ਹਾਂ ਕਿਉਂਕਿ ਓਹ ਤਾਂ ਸੰਤ ਸਰੂਪ, ਸ਼ੁੱਧ ਸ਼ੀਸ਼ੇ ਵਰਗੇ ਹਨ। ਜੇਹਾ ਕੋਈ ਆਪਣਾ ਮਨ ਬਣਾ ਕੇ ਉਨ੍ਹਾਂ ਵੱਲ ਤੱਕਦਾ ਹੈ, ਉਸ ਨੂੰ ਐਸਾ ਹੀ ਅੱਗੋਂ ਪ੍ਰਤੀਤ ਹੋ ਜਾਂਦਾ ਹੈ। ਵਾਸਤਵ ਵਿੱਚ ਗੁਰੂ ਜੀ ਦੇ ਮਨ ਵਿੱਚ ਕੋਈ ਸ਼ਾਹੀ ਸਪੈਦੀ ਨਹੀਂ, ਕਿਸੇ ਨੂੰ ਵੈਰੀ ਮਿਤ੍ਰ ਨਹੀਂ ਸਮਝਦੇ। ਸਭ ਨੂੰ ਖ਼ੁਦਾ ਰੂਪ ਵੇਖਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਦੇਸ ਰੋਕਣ ਦੀ ਇੱਛਾ ਹੈ।ਏਹੋ ਜੇਹੇ ਬਚਨ ਧਰਮਪਾਲ ਰਾਜੇ ਤੋਂ ਸੁਣ ਕੇ ਵਜ਼ੀਦਖਾਨ ਨੇ ਕੁਰਾਨ ਦੀ ਕਸਮ ਕੀਤੀ ਕਿ ਅਸੀਂ ਗੁਰੂ ਨਾਲ ਦਗ਼ਾ ਨਹੀਂ ਕਰਾਂਗੇ। ਏਸੇ ਭਰੋਸੇ ਪੁਰ ਬਸਾਲੀ ਦਾ ਰਾਜਾ ਧਰਮਪਾਲ ਰਾਜੇ ਨੇ ਏਹ ਖਰਖਸਾ ਮੇਟਣ ਲਈ ਗੁਰੂ ਸਾਹਿਬ ਪਾਸ ਆ ਕੇ ਕੁਛ ਨਜ਼ਰ ਭੇਟ ਦੇ ਕੇ ਬੇਨਤੀ ਕੀਤੀ ਕਿ ਸਤਿਗੁਰੋ! ਕਹਿਲੂਰੀ, ਹੰਡੂਰੀ ਆਦਿ ਨੇ ਜੋ ਧਰਮ ਹਾਰਨ ਦੀ ਕਾਲਖ ਆਪਣੇ ਮੂੰਹ ਨੂੰ ਲਾਈ ਹੈ, ਸੋ ਕਦੇ ਨਹੀਂ ਦੂਰ ਹੋਣੀ, ਕਿਉਂ ਜੋ ਓਨ੍ਹਾਂ ਨੇ ਸ਼ਸਤ੍ਰ ਸੁਟ ਕੇ ਗਊ ਦੀ ਸੌਂਹ ਤੁਹਾਨੂੰ ਪਾ ਕੇ ਤੁਹਾਥੋਂ ਅਨੰਦਪੁਰ ਭੀ ਛੁਡਾ ਲੀਤਾ ਤੇ ਆਪਣੇ ਨੇਮ ਧਰਮ ਨੂੰ ਖੂਹ ਪਾ ਕੇ ਹਤਿਆਰੇ ਤੁਰਕਾਂ ਨੂੰ ਭੀ ਚੜ੍ਹਾ ਲਿਆਏ। ਪਰ ਫੇਰ ਭੀ ਪਾਪੀਆਂ ਦਾ ਮਨੋਰਥ ਪੂਰਾ ਨਾ ਹੋਯਾ। ਹੁਣ ਮੇਰੀ ਅਰਜ਼ ਮੰਨ ਕੇ ਕੁਛ ਦਿਨ ਮੇਰੀ ਰਾਜਧਾਨੀ ਬਸਾਲੀ ਨਗਰ ਨੂੰ ਪਵਿਤ੍ਰ ਕਰੋ ਜਿਸ ਕਰ ਮੇਰਾ ਧਨ, ਧਾਮ, ਸੰਕਲਪ ਸਫ਼ਲ ਹੋਵੇ। ਉਸ ਰਾਜੇ ਦੀ ਨੇਕ ਨੀਯਤ ਤੇ ਚੰਗੀ ਸਲਾਹ ਸਮਝ ਕੇ ਸਭ ਸਿਆਣੇ ਲੋਕਾਂ ਦੀ ਭੀ ਜਦ ਏਹੋ ਇੱਛਾ ਗੁਰੂ ਜੀ ਨੇ ਦੇਖੀ ਤਾਂ ਓਸੇ ਦਿਨ ਬਸਾਲੀ ਵੱਲ ਜਾਣ ਦੀ ਤਯਾਰੀ ਕਰ ਕੇ ਸਿੰਘਾਂ ਨੂੰ ਗੋਲੀ ਬਰੂਦ ਵੰਡ ਦਿੱਤਾ ਤੇ ਤੀਰਾਂ ਦੀ ਲੱਦੀ ਹੋਈ ਖੱਚਰ ਆਪਣੇ ਨਾਲ ਲੈ ਲੀਤੀ ਅਰ ਕਿਲ੍ਹੇ ਅਨੰਦ ਗੜ੍ਹ ਤੇ ਲੋਹਗੜ੍ਹ ਵਿੱਚ ਪੰਜ ਸੌ ਸੂਰਬੀਰ ਰਖਵਾਲਾ ਛੱਡ ਜਿਸ ਵੇਲੇ ਬਸਾਲੀ ਵੱਲ ਆਪ ਤੁਰੇ ਤਾਂ ਓਸੇ ਵੇਲੇ ਭਾਵੇਂ ਤੁਰਕਾਂ ਨੇ ਗੁਰੂ ਜੀ ਦੇ ਡੇਰੇ ਪੁਰ ਹੱਲਾ ਕਰ ਦਿੱਤਾ। ਅਕਾਸ ਵਿੱਚ ਧੂੜ ਭਰ ਗਈ। ਪਰ ਭਾਈ ਅਜੀਤ ਸਿੰਘ ਖਾਲਸੇ ਸਮੇਤ ਅੜ ਖਲੋਤਾ। ਦੋਹਾਂ ਪਾਸਿਆਂ ਤੋਂ ਬੜੀ ਤੇਜ਼ ਲੜਾਈ ਹੋਈ ਤੇ ਦੋਹਾਂ ਧਿਰਾਂ ਦੇ ਕਈ ਯੋਧੇ ਕੰਮ ਆਏ। ਸਿੰਘਾਂ ਨੇ ਅਜੇਹੀ ਜਾਨਾਂ ਤੋੜ ਕੇ ਲੜਾਈ ਕੀਤੀ ਜੋ ਤੁਰਕਾਂ ਦੇ ਛੱਕੇ ਛੁੱਡਾ ਦਿੱਤੇ। ਜਦ ਸਭ ਦੇ ਮੂੰਹ ਮੋੜ ਕੇ ਸਤਲੁਜੋਂ ਪਾਰ ਚਲੇ ਗਏ ਤਾਂ ਤੁਰਕ ਪਿਛਾਹਾਂ ਨੂੰ ਹੱਟ ਗਏ। ਹੁਣ ਗੁਰੂ ਜੀ ਨੂੰ ਪਾਰ ਉੱਤਰ ਗਏ ਸਮਝ
ਕੇ ਸਭ ਰਾਜੇ ਖ਼ੁਸ਼ੀ ਹੋਏ। ਵਜ਼ੀਦ ਖ਼ਾਨ ਆਪਣੀ ਫੌਜ ਦਾ ਖ਼ਰਚਾ, ਨਜ਼ਰਾਨਾ ਰਾਜੇ ਹੰਡੂਰੀ ਕਹਿਲੂਰੀ ਤੋਂ ਲੈ ਓਨ੍ਹਾਂ ਦੇ ਖ਼ਜ਼ਾਨੇ ਖ਼ਾਲੀ ਕਰ, ਸਰਹੰਦ ਨੂੰ ਮੁੜ ਗਿਆ ਤੇ ਰਾਜੇ ਆਪੋ ਆਪਣੇ ਘਰ ਜਾ ਬੈਠੇ। ਗੁਰੂ ਜੀ ਬਸਾਲੀ ਵਾਲੇ ਰਾਜੇ ਦੇ ਕਿਲ੍ਹੇ ਵਿੱਚ ਜਾ ਉੱਤਰੇ। ਉਸ ਨੇ ਮਨ, ਤਨ
, ਧਨ ਕਰ ਕੇ ਸੇਵਾ ਕੀਤੀ। ਰਾਜੇ ਧਰਮ ਪਾਲ ਨੂੰ ਸਤਸੰਗ ਭਗਤੀ ਕਰਨ ਦਾ ਬਹੁਤ ਪ੍ਰੇਮ ਸੀ। ਇਸ ਕਰ ਕੇ ਹਰ ਵੇਲੇ ਗੁਰੂ ਜੀ ਦੇ ਬਚਨ ਕਥਾ ਕੀਰਤਨ (ਜੋ ਗੁਰੂ ਜੀ ਦੇ ਦੀਵਾਨ ਵਿੱਚ ਦੋ ਵੇਲੇ ਹੋਣ ਦਾ ਪ੍ਰਚਾਰ ਸੀ) ਬੜੇ ਪ੍ਰੇਮ, ਸਰਧਾ ਨਾਲ ਸੁਣਦਾ ਰਹਿੰਦਾ। ਇੱਕ ਦਿਨ ਗੁਰੂ ਜੀ ਦੋ ਕੁ ਸੌ ਸਿੱਖਾਂ ਸਮੇਤ ਸਤਲੁਜੋਂ ਪਾਰ ਕਹਿਲੂਰੀ ਰਾਜੇ ਦੇ ਰਾਜ ਵਿੱਚ ਚਲੇ ਗਏ। ਅੱਗੇ ਰਾਜੇ ਭੀਮਚੰਦ ਦੇ ਪੁੱਤ੍ਰ ਅਜਮੇਰ ਚੰਦ ਦਾ ਡੇਰਾ ਦੌਰੇ ਵਿੱਚ ਉੱਤਰਿਆ ਹੋਇਆ ਸੀ।
( ਸਿੱਖਾਂ ਨਾਲ ਉਸ ਨੇ ਛੇੜ ਛਾੜ ਕੀਤੀ। ਖਾਲਸਾ ਹੱਲਾ ਕਰ ਕੇ ਓਨ੍ਹਾਂ ਤੇ ਜਾ ਪਿਆ। ਕਈ ਮਾਰੇ ਤੇ ਜ਼ਖ਼ਮੀ ਹੋਏ, ਬਾਕੀ ਨੱਠ ਗਏ। ਅਜਮੇਰ ਚੰਦ ਬੜਾ ਝੁਰਨ ਲੱਗਾ ਕਿ ਦੇਖੋ ਵਜ਼ੀਰ ਜੀ! ਕੁੱਝ ਤਾਂ ਮੇਰੀ ਬਰਬਾਦੀ ਜੰਗਾਂ ਵਿੱਚ ਹੋਈ। ਬਾਕੀ ਖ਼ਜ਼ਾਨਾ ਸੂਬਾ ਲੈ ਗਿਆ। ਪਰਜਾ ਲੜ ਭਿੜ ਕੇ ਸਿੱਖਾਂ ਨੇ ਖੋਖਲੀ ਬਣਾ ਛੱਡੀ ਹੈ। ਨੌਕਰ ਤਲਬਾਂ ਮੰਗਦੇ ਹਨ। ਰੁਪਯਾ ਪਾਸ ਨਹੀਂ। ਕੰਮ ਕਿੱਥੋਂ ਚੱਲੇ? ਸਿਰ ਤੇ ਗੁਰੂ ਗ਼ਨੀਮ ਸਗੋਂ ਸਵਾਏ ਤੋਂ ਸਵਾਇਆ ਗੱਜ ਰਿਹਾ ਹੈ। ਹੁਣ ਕੀਤਾ ਕੀ ਜਾਏ? ਵਜ਼ੀਰ ਪਰਮਾਨੰਦ ਨੇ ਕਈ ਪ੍ਰਸੰਗ ਓਸੇ ਢੰਗ ਦੇ (ਜਿਨ੍ਹਾਂ ਨਾਲ ਰੰਗ ਰਹਿ ਆਵੇ) ਸੁਣਾ ਕੇ ਛੇਕੜ ਗੁਰੂ ਜੀ ਨਾਲ ਮੇਲ ਕਰ ਲੈਣਾ ਚੰਗਾ ਦੱਸਿਆ, ਜੋ ਰਾਜੇ ਨੇ ਮੰਨ ਲਿਆ।