ਗੁਰੂ ਜੀ ਤੋਂ ਬਚਨ ਲੈ ਕੇ ਬਾਦਸ਼ਾਹ ਨੇ ਡੇਰੇ ਆ ਕੇ ਸਵਾ ਲੱਖ ਰੁਪਏ ਦੀਆਂ ਮੁਹਰਾਂ ਖਾਲਸੇ ਜੀ ਨੂੰ ਖ਼ਰਚ ਇਨਾਮ ਤੇ ਇੱਕ ਪਾਲਕੀ, ਹਾਥੀ ਗੁਰੂ ਜੀ ਵਾਸਤੇ ਭੇਜ ਕੇ ਦਿੱਲੀ ਵਲ ਚੜ੍ਹਾਈ ਕਰ ਦਿੱਤੀ। ਗੁਰੂ ਸਾਹਿਬ ਭੀ ਅਗਲੇ ਦਿਨ ਹੀ ਆਗਰੇ ਤੋਂ ਚੱਲ ਕੇ ਮਥਰਾ ਆ ਉੱਤਰੇ। ਬਿੰਦ੍ਰਾਬਨ ਗੋਕਲ ਦਾ ਸੈਲ ਕਰ ਕੇ ਬਿਸ੍ਰਾਮ ਘਾਟ ਇਸ਼ਨਾਨ ਕੀਤੇ, ਦਾਨ ਦਿੱਤੇ ਅਰ ਜਿਸ ਚੋਬੇ ਦੇ ਮਕਾਨ ਪਰ ਉੱਤਰੇ ਸੇ, ਜਦ ਓਸ ਨੂੰ ਗੁਰੂ ਜੀ ਮੁਹਰਾਂ ਦੀ ਮੁਠੀ ਭਰ ਕੇ ਦੇਣ ਲੱਗੇ ਤਾਂ ਓਨ ਚਰਨ ਫੜ ਲਏ ਅਤੇ ਪਰਲੋਕ ਦਾ ਸੁਖ ਜੰਮਣ ਮਰਨ ਦੀ ਨਿਵਿਰਤੀ ਮੰਗੀ। ਗੁਰੂ ਸਾਹਿਬ ਜੀ ਨੇ ਅਧਿਕਾਰੀ ਜਾਣ ਉਪਦੇਸ਼ ਦੇ ਮੁਕਤ ਕੀਤਾ। ਏਧਰ ਜਦ
ਬਾਦਸ਼ਾਹ ਦਿੱਲੀ ਪਹੁੰਚਿਆ ਤੇ ਗੁਰੂ ਜੀ ਅਜੇ ਨਾ ਗਏ। ਤਾਂ ਓਸ ਦੇ ਮਨ ਵਿੱਚ ਖਤਰਾ ਪੈ ਗਿਆ ਜੋ ਕਿਤੇ ਗੁਰੂ ਜੀ ਮਰਹੱਟਿਆਂ ਨਾਲ ਨਾ ਮਿਲ ਗਏ ਹੋਣ, ਜੋ ਆਏ ਨਹੀਂ। ਇਹ ਸੋਚ ਕੇ ਆਪਣੇ ਮਾਮੇ ਤੇ ਹਾਕਮ ਰਾਏ ਨੂੰ ਭੇਜਯਾ ਕਿ ਗੁਰੂ ਸਾਹਿਬਾਂ ਨੂੰ ਜਿੱਥੋਂ ਤੱਕ ਹੋ ਸਕੇ, ਛੇਤੀ ਲੈ ਆਓ। ਸੋ ਇਹ ਦੋਵੇਂ ਗੁਰੂ ਜੀ ਨੂੰ ਜਾ ਮਿਲੇ। ਬੜੇ ਪ੍ਰੇਮ ਨਾਲ ਗੱਲਾਂ ਕਰ ਕੇ ਪੰਜਵੇਂ ਦਿਨ ਦਿੱਲੀ ਵਿਖੇ ਲੈ ਆਏ ਅਰ ਮੋਤੀ ਬਾਗ਼ ਵਿੱਚ ਉਤਾਰਾ ਦਿੱਤਾ। ਹੁਣ ਮੰਜੀ ਸਾਹਿਬ ਗੁਰੂ ਕਾ ਨਿਸ਼ਾਨ ਹੈ ਤੇ ਬਾਦਸ਼ਾਹ ਵੱਲੋਂ ਸੇਵਾ ਹੋਣ ਲੱਗੀ। ਓਸ ਸਮੇਂ ਗੁਰੂ ਕੇ ਮਹਿਲ ਭੀ ਓਥੇ ਹੀ ਜੁਵਾਹਰ ਸਿੰਘ ਅਰੋੜੇ ਸਿੱਖ ਦੀ ਹਵੇਲੀ ਵਿੱਚ ਰਿਹਾ ਕਰਦੇ ਸੇ। ਗੁਰੂ ਜੀ ਮਿਲਨ ਵਾਸਤੇ ਗਏ ਤਾਂ ਸੰਗਤ ਦਿੱਲੀ ਦੀ ਦਰਸ਼ਨ ਕਰਨ ਵਾਸਤੇ ਆ ਕੱਠੀ ਹੋਈ। ਕਿਉਂਕਿ ਮਾਈਆਂ ਬੀਬੀਆਂ ਬਾਗ਼ ਵਿੱਚ ਘੱਟ ਆ ਸਕਦੀਆਂ ਸਨ। ਸਭ ਨੇ ਜਥਾ ਜੋਗ ਭੇਟਾ ਚੜ੍ਹਾਈ ਦਰਸ਼ਨ ਉਪਦੇਸ਼ ਲੈ ਕੇ ਨਿਹਾਲ ਹੋਏ। ਓਸੇ ਸਮੇਂ ਮਾਤਾ ਸੁੰਦਰੀ ਜੀ ਨੇ ਜੋ ਇੱਕ ਲੜਕਾ ਸੁਨਿਆਰੇ ਦਾ ਆਪਣੇ ਪੁੱਤ੍ਰ ਅਜੀਤ ਸਿੰਘ ਜੈਸਾ ਦੇਖ ਕੇ ਪਾਲ ਰੱਖਿਆ ਸੀ, ਓਸ ਤੋਂ ਗੁਰੂ ਜੀ ਦੇ ਚਰਨਾਂ ਪੁਰ ਮੱਥਾ ਟਿਕਾ ਜਦ
ਸਾਰੀ ਕਥਾ ਸੁਣਾਈ ਤਾਂ ਸਾਹਿਬ ਬੋਲੇਤੁਸਾਂ ਮੋਹ ਦੇ ਅਧੀਨ ਹੋ ਕੇ ਇਹ ਕੰਮ ਚੰਗਾ ਨਹੀਂ ਕੀਤਾ। ਪਰਾਏ ਪੁੱਤ੍ਰ ਆਪਣੇ ਨਹੀਂ ਬਣਦੇ। ਅੰਤ ਨੂੰ ਦੁੱਖ ਦੇਵੇਗਾ। ਤੁਹਾਡੇ ਪੁੱਤ੍ਰ ਬੇਅੰਤ ਸਿੱਖ ਮੌਜੂਦ ਸਨ
, ਜੋ ਮਨ ਤਨ ਤੇ ਧਨ ਕਰ ਕੇ ਸੇਵਾ ਕਰਨ ਲਈ ਹਾਜ਼ਰ ਹਨ।ਏਹ ਬਚਨ ਕਰ ਕੇ ਗੁਰੂ ਜੀ ਸੰਗਤ ਦੀਆਂ ਮਨੋ ਕਾਮਨਾ ਪੂਰਨ ਕਰਦੇ ਹੋਏ ਮੁੜ ਡੇਰੇ ਆ ਬਿਰਾਜੇ। ਤਦੋਂ ਨੂੰ ਬਹਾਦੁਰ ਸ਼ਾਹ ਗੁਰੂ ਪਾਸ ਆਯਾ। ਆਪਣੀ ਗ਼ੈਰਹਾਜ਼ਰੀ ਦੇ ਗ਼ੁਨਾਹ ਦੀ ਮੁਆਫੀ ਮੰਗ ਕੇ ਪਹਿਲੇ ਹਰਨ, ਮੀਢੇ, ਹਾਥੀ ਲੜਾਏ। ਫੇਰ ਪਹਿਲਵਾਨਾਂ ਦੀ ਕੁਸ਼ਤੀ ਦੇਖੀ ਦਿਖਾਈ। ਅਗਲੇ ਦਿਨ ਕਿਸ਼ਤੀ ਵਿੱਚ ਗੁਰੂ ਸਾਹਿਬ ਜੀ ਨੂੰ ਬੈਠਾ ਕੇ ਜਮਨਾਂ ਵਿੱਚ ਮੱਛੀਆਂ ਦਾ ਸ਼ਿਕਾਰ ਤੇ ਸੈਲ ਕਰਾਉਂਦਾ ਰਿਹਾ। ਆਪਣੇ ਮਹਿਲ ਤੇ ਲਾਲ ਕਿਲ੍ਹਾ ਦਿਖਾ ਕੇ ਓਸ ਦੀ ਕਥਾ (ਜਿਕੂੰ ਸ਼ਾਹਜਹਾਂ ਨੇ ਬਣਵਾਯਾ ਸੀ) ਸੁਣਾਈ। ਤੀਜੇ ਦਿਨ ਗੁਰੂ ਜੀ ਨੇ ਦਿਲਵਾਲੀ ਸਿੱਖਾਂ ਨੂੰ ਸਾਥ ਲੈ ਕੇ ਗੁਰੂ ਨਾਨਕ ਸਾਹਿਬ ਤੇ ਗੁਰੂ ਹਰਿਗੋਬਿੰਦ ਜੀ, ਔਰ ਅੱਠਵੇਂ, ਨੌਵੇਂ ਗੁਰੂ ਦਾ ਮਕਾਨ ਦੇਖ ਕੇ ਬਚਨ ਕੀਤਾਸਾਡੇ ਸਿੰਘ ਏਹ ਅਸਥਾਨ ਬਨਾਉਣਗੇ ਅਤੇ ਦਿੱਲੀ ਨੂੰ ਲੁੱਟ ਪੁੱਟ ਕੇ ਤੁਰਕਾਂ ਤੋਂ ਬਦਲੇ ਲੈਣਗੇ।ਏਹ ਬਚਨ ਗੁਰੂ ਕੇ ਸਭ ਖਾਲਸੇ ਨੇ ਪੂਰੇ ਕੀਤੇ। ਹੁਣ ਜਦ
ਬਾਦਸ਼ਾਹ ਨੇ ਆਪਣੀ ਬਾਦਸ਼ਾਹੀ ਦੇ ਕਾਰ ਚੰਗੀ ਤਰ੍ਹਾਂ ਸੁਧਾਰ ਲੀਤੇ, ਤਦ ਭਾਈ ਨੰਦ ਲਾਲ, ਹਾਕਮ ਰਾਇ, ਇਮਾਨ ਬੇਗ, ਸਿਆਦਤ ਖ਼ਾਂ ਨੂੰ ਲੈ ਕੇ ਗੁਰੂ ਪਾਸ ਆਯਾ ਅਤੇ ਬਹੁਤ ਸਾਰੀ ਭੇਟਾ ਜਿਗਾ ਜੜਾਊ ਕਲਗੀ ਸ਼ਸਤ੍ਰ ਗੁਰੂ ਜੀ ਅੱਗੇ ਰੱਖ ਕੇ ਮੱਥਾ ਟੇਕਿਆ ਅਤੇ ਗੁਰੂ ਜੀ ਕੀ ਕ੍ਰਿਪਾ ਤੇ ਐਹਸਾਨਮੰਦੀ ਬਹੁਤ ਸਾਰੀ ਜਾਣ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ! ਹੁਣ ਆਪ ਮੈਨੂੰ ਟਹਿਲ ਦੱਸੋ ਜੋ ਸਵਾਲ ਕਰਨਾ ਚਾਹੁੰਦੇ ਹੋ, ਸੋ ਕਰੋ। ਗੁਰੂ ਸਾਹਿਬ ਜੀ ਨੇ ਗੁਰੂ ਜੀ ਨੇ ੧੭ ਏਸ ਅਜੀਤ ਸਿੰਘ ਨੇ ਬਡੇ ਹੋ ਕੇ ਸਾਰੀ ਦੌਲਤ ਮਾਈ ਸਾਹਿਬ ਦੀ ਬਦਚਲਨੀ ਵਿੱਚ ਬਰਬਾਦ ਕਰ ਛੱਡੀ ਜਿਸ ਕਰ ਕੇ ਅੰਤ ਨੂੰ ਕਤਲ ਕਰਾਇਆ ਗਿਆ। ਓਸ ਦਾ ਪੁੱਤਰ ਹਠੀ ਸਿੰਘ ਬੁਰਹਾਨਪੁਰ ਵਿੱਚ ਜਾ ਗੁਜ਼ਰਿਆ ਜਿਸ ਦੀ ਸਮਾਧ ਹੁਣ ਓਥੇ ਮੰਨੀ ਜਾਂਦੀ ਹੈ।
( ਪਾਪੀਆਂ ਦੀ ਫਰਦ ਬਹਾਦਰ ਸ਼ਾਹ ਨੂੰ ਦਿੱਤੀ ਇੱਕ ਫ਼ਰਦ ਲਿਖੀ ਹੋਈ ਬਾਦਸ਼ਾਹ ਨੂੰ ਦਿੱਤੀ ਜਿਸ ਵਿੱਚ ਸੂਬਾ ਸਰਹੰਦ ਬਜੀਦ ਖਾਂ, ਸੁਚਾ ਨੰਦ ਓਸ ਦਾ ਦਿਵਾਨ, ਮੁਕਰਮ ਖਾਂ ਨਬਾਬ ਰੋਪੜੀਆ, ਦਿਲਾਵਰ ਖਾਂ ਸੂਬਾ ਲਾਹੌਰੀ, ਨਜਾਮ ਦੀਨ ਨਾਇਬ ਨਾਜ਼ਮ ਜਾਲੰਧ੍ਰ ਵਾਲਾ, ਸ਼ਮਸ ਖਾਂ ਬਿਜਵਾੜੇ ਦਾ, ਕਰਮ ਚੰਦ ਚੌਧਰੀ ਫਗਵਾੜੇ ਵਾਲਾ, ਦੁਖੇੜੀ ਵਾਲਾ ਬਿਪ੍ਰ ਗੰਗਾ ਰਾਮ, ਮੋਰੰਡੇ ਵਾਲੇ ਜਾਨੀ ਖਾਂ ਮਾਨੀ ਖਾਂ, ਰਾਜਾ ਰਾਮਸਰਨ ਹੰਡੂਰੀ, ਰਾਜਾ ਅਜਮੇਰ ਚੰਦ ਕਹਿਲੂਰੀ, ਜਮਾਲ ਖਾਂ, ਜ਼ਾਲਮ ਖਾਂ ਤੇ ਫਤੇ ਖਾਂ ਕਸੂਰੀ; ਏਹੋ ਜਹੇ ਸਤਾਰਾਂ ਆਦਮੀਆਂ ਦੇ ਨਾਮ ਜਿਨ੍ਹਾਂ ਨੇ ਗੁਰੂ ਕਯਾਂ ਸਾਥ ਦਗ਼ੇ ਫਰੇਬ ਬਹੁਤ ਕੀਤੇ ਸਨ, ਤੇ ਝੂਠੀਆਂ ਸੌਹਾਂ ਸੁਗੰਦਾਂ ਕਰ ਕੇ ਫੇਰ ਬੁਗਾਂ ਕੀਤਾ ਸੀ, ਓਨ੍ਹਾਂ ਵਾਸਤੇ ਗੁਰੂ ਜੀ ਨੇ ਆਖਯਾ, ਦੇਖ ਬਹਾਦਰ ਸ਼ਾਹ! ਜਿਕੂੰ ਅਸੀਂ ਤੇਰਾ ਕੰਮ ਆਪਣੇ ਜਾਨ ਮਾਲ ਤੋਂ ਅਧਿਕ ਪਯਾਰਾ ਸਮਝ ਕੇ ਕੀਤਾ ਹੈ ਅਤੇ ਬਚਨ ਕੀਤਾ ਸੋ, ਪੂਰਾ ਕਰ ਦਿਖਾਇਆ। ਏਸੇ ਭਾਂਤ ਹੁਣ ਤੂੰ ਆਪਣਾ ਸੁਖਨ ਪੂਰਾ ਕਰ। ਜਿਕੂੰ ਤੁਹਾਡੇ ਵੱਡੇ ਜਹਾਂਗੀਰ ਨੇ ਮੇਰੇ ਦਾਦੇ ਗੁਰੂ ਹਰਗੋਬਿੰਦ ਜੀ ਦੇ ਹੱਥ ਚੰਦੂ ਦੁਸ਼ਟ ਦੀ ਬਾਂਹ ਫੜਾਈ ਸੀ ਤੇ ਓਸ ਨੂੰ ਉਨ੍ਹਾਂ ਨੇ ਮਨ
ਭਾਈ ਸਜ਼ਾ ਪਹੁੰਚਾਈ, ਇਸੇ ਤਰ੍ਹਾਂ ਏਨ੍ਹਾਂ ਸਤਾਰਾਂ ਆਦਮੀਆਂ ਦੀ ਬਾਂਹ ਸਾਡੇ ਹੱਥ ਦੇਹ ਜਿਸ ਤੋਂ ਓਹਨਾਂ ਦੇ ਕਰਮ ਦਾ ਫ਼ਲ ਓਹਨਾਂ ਨੂੰ ਭੋਗਾਯਾ ਜਾਵੇ।ਏਹ ਸਵਾਲ ਗੁਰੂ ਜੀ ਦਾ ਸੁਣ ਕੇ ਬਹਾਦੁਰ ਸ਼ਾਹ ਇੱਕ ਵਾਰੀ ਤਾਂ ਗੋਤੇ ਵਿੱਚ ਚਲਾ ਗਿਆ। ਫੇਰ ਬਹਾਦਰ ਸ਼ਾਹ ਨੇ ਮੁੱਕਰਨਾ ਬੋਲਿਆਅਜੇ ਮੇਰਾ ਬੰਦੋਬਸਤ ਚੰਗੀ ਤਰ੍ਹਾਂ ਨਹੀਂ ਹੋਯਾ। ਆਪ ਧੀਰਜ ਕਰੋ। ਪੰਜ ਸਤ ਸਾਲ ਤੱਕ ਮੈਂ ਜਦ
ਭਲੀ ਭਾਂਤ ਆਪਣਾ ਤਹਿਦ ਬੈਠਾ ਲਵਾਂਗਾ। ਓਦੋਂ ਏਹ ਕੰਮ ਕੀਤਾ ਜਾਊ। ਹਾਲ ਤੁਹਾਨੂੰ ਜੇਹੜਾ ਪਰਗਣਾ ਪਸਿੰਦ ਹੈ, ਓਹੋ ਜਾਗੀਰ ਮਾਫ਼ੀ ਲੈ ਕੇ ਓਥੇ ਰਹੋ। ਅਰ ਜੋ ਸਾਮਾਨ ਤੁਹਾਡਾ ਆਨੰਦ ਪੁਰੋਂ ਜਾਂਦਾ ਰਿਹਾ ਹੈ, ਓਸ ਤੋਂ ਬਹੁਤਾ ਮੈਂ ਹੁਣ ਭੇਜ ਦਿੰਦਾ ਹਾਂ ਅਤੇ ਸਿੰਘਾਂ ਨੂੰ ਭੀ ਜੋ ਆਪ ਦੀ ਮਰਜ਼ੀ ਹੋਵੇ ਸੋ ਜਾਗੀਰਾਂ ਇਨਾਮ ਦਿਵਾਓ। ਮੈਂ ਹੁਣੇ ਦੇਣ ਨੂੰ ਤਿਆਰ ਬੈਠਾ ਹਾਂ। ਤੁਸੀਂ ਮੈਨੂੰ ਆਪਣਾ ਟੈਹਲੀਆ ਜਾਣ ਕੇ ਟੈਹਲ ਦੱਸਦੇ ਰਹੋ। ਏਹ ਮੂੰਹ ਰਾਖਵੀਆਂ ਗੱਲਾਂ ਸੁਣ ਕੇ ਗੁਰੂ ਸਾਹਿਬ ਜੀ ਬੋਲੇਬਹਾਦੁਰ ਸ਼ਾਹ! ਤੇਰੀਆਂ ਇਹ ਪੋਚੇ ਵਾਲੀਆਂ ਬਾਤਾਂ ਉੱਤੇ ਭਰੋਸਾ ਰੱਖ ਕੇ ਏਸ ਲੰਮੇ ਲੇਖੇ ਦੀ ਆਸ਼ਾ ਅਸੀਂ ਨਹੀਂ ਰੱਖਦੇ। ਜਿਕੂੰ ਤੈਨੂੰ ਤੁਰਤ ਫੁਰਤ ਆਪਣਾ ਵਾਇਦਾ ਅਸਾਂ ਪੂਰਾ ਕਰ ਦਿਖਾਯਾ ਹੈ, ਏਸੇ ਭਾਂਤ ਜੇਕਰ ਤੈਨੂੰ ਹੌਸਲਾ ਪੈਂਦਾ ਹੈ ਤਾਂ ਸੌਦਾ ਨਕਦਾ ਨਕਦੀ ਕਰ ਘੱਤ। ਕਿਉਂਕਿ: ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ ॥ ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ ॥੧੩੮॥ (ਸਲੋਕ, ਭਗਤ ਕਬੀਰ ਜੀ - ੧੩੭੧) ਭਾਈ! ਤੈਂ ਪੰਜ ਸੱਤ ਸਾਲ ਜੀਉਣ ਦਾ ਪਟਾ ਲਿਖ ਲੀਤਾ ਹੋਊ। ਅਸੀਂ ਤਾਂ ਇਹ ਖਯਾਲ ਰੱਖਦੇ ਹਾਂ: ਅੱਜ ਕਿ ਕੱਲ ਕਿ ਚੌਹ ਦਿਨੀਂ ਓੜਕ ਦਿਨੀਂ ਦਸੀਂ। ਏਹੋ ਸੁਹਾਵੇ ਦੇਸੜੇ ਹੋਣਾਂ ਨਹੀਂ ਅਸੀਂ। ਬਹਾਦਰ ਸ਼ਾਹ! ਪੀਰਾਂ ਫ਼ਕੀਰਾਂ ਤੋਂ ਜ਼ਰਦਰੂ ਤੇ ਕਰਜ਼ਾਈ ਨਾ ਰਹੁ। ਕਾਲ ਅਚਾਨਕ ਮਾਰਸੀ ਜਯੋਂ ਤਿੱਤ੍ਰ ਨੂੰ ਬਾਜਤੂੰ ਤਾਂ ਪੰਜਾਂ ਸਤਾਂ ਬਰਸਾਂ ਦਾ ਵਾਇਦਾ ਕਰਦਾ ਹੈਂ। ਵਾਹਿਗੁਰੂ ਚਾਹੇ ਤਾਂ ਅਸੀਂ ਆਪਣੇ ਇੱਕ ਬੰਦੇ ਤੋਂ ਸਾਰੇ ਦੁਸ਼ਮਨਾਂ ਨੂੰ ਓਨ੍ਹਾਂ ਦੇ ਕਰਮ ਦਾ ਫ਼ਲ ਪੰਜਾਂ ਸਤਾਂ ਮਹੀਨਯਾਂ ਵਿੱਚ ਭੁਗਤਾ ਕੇ ਦਿਖਾ ਦੇਵਾਂਗੇ। ਹੋਰ ਜੋ ਤੈਂ ਸਿੰਘਾਂ ਨੂੰ ਜਾਗੀਰਾਂ ਦੇਣ ਦਾ ਨਾਮ ਲੀਤਾ, ਸੋ ਭੀ ਮਨਜ਼ੂਰ ਨਹੀਂ ਕਯੋਂਕੇ ਅਸੀਂ ਏਨ੍ਹਾਂ ਨੂੰ ਹੱਨੇ ਹੱਨੇ ਸੁਤੰਤ੍ਰ ਬਾਦਸ਼ਾਹੀ ਭੋਗਾਉਣੀ ਹੈ। ਤੁਸਾਡੇ ਦੀਨ ਦੇ ਅਧੀਨ ਜਾਗੀਰਦਾਰ ਕਰਣਾ ਨਹੀਂ ਚਾਹੁੰਦੇ। ਬਾਕੀ ਤੂੰ ਵੇਖ ਅਸੀਂ ਸਾਰੀ ਦੁਨੀਆਂ ਤੇ ਦੀਨ ਦੀ ਸੱਚੀ ਪਾਤਸ਼ਾਹੀ ਛੱਡ ਕੇ ਇੱਕ ਪ੍ਰਗਣੇ ਦੀ ਜਾਗੀਰਦਾਰੀ ਖ੍ਵਾਰੀ ਦੀ ਘਰ ਲੈ ਕੇ ਤੇਰੇ ਆਰੀ ਹੋ ਕੇ ਆਪਣੀ ਸ਼ਾਨ ਨੂੰ ਬੱਟਾ ਕਿਉਂ ਲਾ ਲਾਈਏ? ਹੋਰ ਜੋ ਤੈਂ ਆਨੰਦਪੁਰ ਵਿੱਚ ਲੁਟੇ ਗਏ ਸਾਡੇ ਅਸਬਾਬ ਦੇਣ ਲਈ ਆਖਯਾ ਹੈ ਓਹ ਭੀ ਨਾ ਤੂੰ ਦੇ ਸਕੇਂ, ਤੇ ਨਾ ਤੇਰੇ
( ਵਿੱਚ ਉਤਨਾਂ ਕੁਛ ਦੇਣ ਦੀ ਤਾਕਤ ਹੈ। ਏਸ ਵਾਸਤੇ ਹੁਣ ਅਸੀਂ ਤੇਰੇ ਪਾਸੋਂ ਕੁਛ ਨਹੀਂ ਲੈਣਾ ਚਾਹੁੰਦੇ। ਤੂੰ ਦੇਣਹਾਰ ਹੀ ਬਣਿਆ ਰਹੁ। ਸਾਡੇ ਸਿੰਘ ਆਪੇ ਆਪਣੀ ਹਿੰਮਤ ਨਾਲ ਸੱਭੇ ਕੁਛ ਲੈ ਲੈਣਗੇ। ਜਿਨ੍ਹਾਂ ਦੇ ਫੜਾਉਣ ਤੋਂ ਤੂੰ ਡਰਦਾ ਹੈਂ। ਓਨ੍ਹਾਂ ਨੂੰ ਸਾਡਾ ਇੱਕੋ ਸੇਵਕ ਫੜ ਕੇ ਮਨ ਭਾਈ ਸਜ਼ਾ ਦੇ ਛੱਡੇਗਾ। ਏਹ ਬਚਨ ਗੁਰੂ ਜੀ ਤੋਂ ਸੁਣ ਕੇ ਬਹਾਦੁਰ ਸ਼ਾਹ ਤੇ ਹੋਰ ਅਮੀਰ ਸਭ ਹੱਕੇ ਬੱਕੇ ਰਹਿ ਗਏ। ਬਾਦਸ਼ਾਹ ਸਮਾਂ ਪਛਾਣ ਕੇ ਹੱਥ ਜੋੜ ਖੜੋਤਾ। ਸੇਵਾ ਮੁਹੱਬਤ ਅੱਗੇ ਨਾਲੋਂ ਭੀ ਦੂਣੀ ਕਰਨੇ ਲੱਗ ਪਿਆ। ਓਸ ਦੇ ਮਾਮੇ ਈਮਾਨ ਬੇਗ ਤੇ ਮੀਰ ਮੁਨਸ਼ੀ ਨੰਦ ਲਾਲ ਆਦਿਕ ਦੂਰ ਅੰਦੇਸ਼ ਅਹਿਲਕਾਰਾਂ, ਮੁਰੱਬੀਆਂ ਦੇ ਕਹੇ ਸੁਣੇ ਬਹਾਦੁਰ ਸ਼ਾਹ ਨੇ ਪੰਜ ਲਖ ਰੁਪੱਯਾ ਕੁਛ ਮੁਹਰਾਂ ਓਨ੍ਹਾਂ ਸਿੰਘਾਂ ਨੂੰ ਖ਼ਰਚ ਇਨਾਮ ਦੇਣ ਵਾਸਤੇ (ਜੋ ਜੰਗ ਵਿੱਚ ਮਾਝੇ, ਮਾਲਵੇ ਤੋਂ ਗੁਰੂ ਦੇ ਬੁਲਾਏ ਆਏ ਸੇ) ਗੁਰੂ ਕੇ ਡੇਰੇ ਭੇਜ ਦਿੱਤਾ ਅਤੇ ਇੱਕ ਲੱਖ ਦਾ ਜ਼ਰ ਜ਼ੇਵਰ, ਸੋਨੇ ਚਾਂਦੀ ਦੇ ਬਰਤਨ, ਰੇਸ਼ਮੀ ਪਸ਼ਮੀਨੇ ਦੇ ਬਸਤ੍ਰ ਮਾਤਾ ਸੁੰਦ੍ਰੀ ਤੇ ਸਾਹਿਬ ਦੇਵਾਂ ਜੀ ਦੇ ਪਾਸ ਹਵੇਲੀ ਵਿੱਚ ਘੱਲ ਦਿੱਤੇ। ਬਾਕੀ ਓਨ੍ਹਾਂ ਦੇ ਲੰਗਰ ਵਾਸਤੇ (ਜਿੱਥੋਂ ਗ਼ਰੀਬ ਗੁਰਬਾ ਸਿੱਖ ਸਾਧੂ ਸਭ ਕੋਈ ਵਰੋਸਾਉਂਦਾ) ਸਵਾ ਸੌ ਦੀ ਰਸਦ ਪਚਾਸ ਘੋੜਿਆਂ ਦਾ ਦਾਣਾ ਘਾਸ ਰੋਜ਼ ਦਾ ਤੇ ਬਾਰਾਂ ਹਜ਼ਾਰ ਨਕਦ ਕਾਇਮ ਕਰ ਦਿੱਤਾ। ਓਧਰ ਜੇਹੜਾ ਪਦਾਰਥ ਗੁਰੂ ਦੇ ਡੇਰੇ ਗਿਆ ਸੀ, ਭਾਵੇਂ ਗੁਰੂ ਸਾਹਿਬ ਜੀ ਨੇ ਓਹ ਨਾ ਲੀਤਾ। ਪਰ ਮਾਮੇ ਕ੍ਰਿਪਾਲ ਚੰਦ ਤੇ ਮੁਨਸ਼ੀ ਸਾਹਿਬ ਚੰਦ, ਨੰਦ ਲਾਲ, ਰਾਮ ਦਿਆਲ ਹਰਦਿੱਤ ਸਿੰਘ, ਧਰਮ ਸਿੰਘ, ਦਯਾ ਸਿੰਘ, ਮਨੀ ਸਿੰਘ ਆਦਿਕ ਸਿੰਘਾਂ ਨੇ ਮੋੜ ਦੇਣਾ ਚੰਗਾ ਨਾ ਸਮਝ ਕੇ ਸਭ ਉਨ੍ਹਾਂ ਸਿੰਘਾਂ ਨੂੰ ਵਰਤ ਦਿੱਤਾ, ਜਿਨ੍ਹਾਂ ਵਾਸਤੇ ਆਯਾ ਸੀ ਜਿਸ ਕਰ ਕੇ ਓਹ ਸਭ ਖ਼ੁਸ਼ੀ ਹੋ ਕੇ ਗੁਰੂ ਕਯਾਂ ਤੋਂ ਬਿਦਾ ਹੋ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਥੋੜ੍ਹੇ ਜੇਹੇ ਗੁਰੂ ਪਾਸ ਰਹੇ। ਓਸੇ ਸਮੇਂ ਬਾਦਸ਼ਾਹ ਨਾਲ ਗੁਰੂ ਕੀ ਭੱਲ ਭਾਈ ਬਣ ਆਈ ਸੁਣ ਕੇ ਸੋਢੀ ਅਭੈ ਸਿੰਘ, ਜੋ ਝੰਡੇ ਪਿੱਛੋਂ ਦਿਵਾਨੇ ਸਾਧਾਂ ਨਾਲ ਰਾਤ ਨੂੰ ਗੁਰੂ ਪਾਸੋਂ ਭੱਜ ਗਿਆ ਸੀ; ਹੁਣ ਫੇਰ ਓਹ ਗ਼ੁਨਾਹ ਬਖ਼ਸ਼ਾਉਣ ਤੇ ਮਾਲ ਮਤਾ ਉਡਾਉਣ ਵਾਸਤੇ ਪੰਜ ਸੱਤ ਆਦਮੀ ਲੈ ਕੇ ਦਿੱਲੀ ਗੁਰੂ ਜੀ ਦੇ ਚਰਣੀ ਆ ਲੱਗਾ। ਪਦਾਰਥ ਤਾਂ ਓਸ ਨੂੰ ਸਿੰਘਾਂ ਨੇ ਬਹੁਤ ਨਾ ਲੈਣ ਦਿੱਤਾ ਅਰ ਮਾਈ ਨੇ ਭੀ ਮੂੰਹ ਨਾ ਲਾਯਾ। ਪਰ ਓਸ ਨੇ ਆਪ ਨੂੰ ਗੁਰੂ ਵੱਲੋਂ ਫੁਰਮਾਇਸ਼ ਜ਼ਾਹਰ ਕਰ ਕੇ ਕੋਠੇ ਪਿੰਡ ਦੀ ਜ਼ਮੀਨ ਦਾ ਪਟਾ ਬਾਦਸ਼ਾਹ ਤੋਂ ਕਰਾ ਲੀਤਾ, ਜਿਸ ਜ਼ਮੀਨ ਵਿੱਚ ਹੁਣ ਚਾਰ ਪਿੰਡ ਵਸਦੇ ਹਨ। ਤਾਂ ਹੀ ਕਈ ਵਾਰੀ ਜੱਟਾਂ ਸਿੰਘਾਂ ਨੇ ਗੁਰੂ ਦੇ ਸਾਮ੍ਹਣੇ ਏਹ ਤਾਨਾ ਦਿੱਤਾ ਸੀ ਕਿ ਤੁਸੀਂ ਬੀ ਖੱਤ੍ਰੀਆਂ ਵਾਲੀ ਚਾਲ ਨਾ ਛੱਡੀ। ਕੇਵਲ ਕੁਟੰਬ ਨੂੰ ਹੀ ਪਾਲਿਆ। ਸਿੱਖ ਵਿਚਾਰੇ ਜੇਹੜੇ ਹੁਕਮ ਸੁਣਦੇ ਸਾਰ ਮਰਨ ਮਾਰਨ ਨੂੰ ਤਿਆਰ ਹੋ ਕੇ ਵੈਰੀਆਂ ਦੇ ਨਾਲ ਆ ਭਿੜੇ, ਏਨ੍ਹਾਂ ਦੀ ਤਾਂ ਆਪ ਨੇ ਕਾਰ ਬਿਗਾਰ ਭੀ ਮਾਫ਼ ਨਾ ਕਰਾਈ ਤੇ ਸੋਢੀ ਨੂੰ ਝਟ ਜਗੀਰ ਦਿਵਾਈ। ਹੁਣ ਬਾਦਸ਼ਾਹ ਨੇ ਏਹ ਸੋਚ ਕੇ ਕਿ ਗੁਰੂ ਸਾਹਿਬ ਜੀ ਮੈਥੋਂ ਰੰਜ ਹੋ ਕੇ ਮ੍ਰਹੱਟਿਆਂ ਨੂੰ ਨਾ ਜਾ ਮਿਲਣ, ਏਹ ਚਾਲ ਚਲੀ ਕੇ ਰੋਜ਼ ਗੁਰੂ ਜੀ ਪਾਸ ਆਵੇ। ਅਨੇਕ ਭਾਂਤ ਦੀਆਂ ਖੇਡਾਂ ਤੇ ਹਾਥੀਆਂ ਮੀਢੀਆਂ ਦੀ ਲੜਾਈ ਤੇ ਮੱਲਾਂ ਦੇ ਘੋਲ ਕਰਾਵੇ। ਕਦੇ ਨਿਸ਼ਾਨੇਬਾਜ਼ੀ ਲਕੜੀ ਬਾਜ਼ੀ ਦਿਖਾਵੇ ਸ਼ਿਕਾਰ ਲੈ ਕੇ ਜਾਏ। ਏਸੇ ਸਮੇਂ ਗੁਰੂ ਜੀ ਦੀ ਤਸਵੀਰ ਦਿੱਲੀ ਦੇ ਮੁਸੱਵਰ ਪਾਸੋਂ ਉਤਰਾਈ ਸੀ। (ਓਸ ਦੇ ਉਤਾਰੇ ਹੁਣ ਆਮ ਪ੍ਰਵਿਰਤ ਹੋ ਰਹੇ ਹਨ)। ਫੇਰ ਜਦ
ਹੋਲੀਆਂ ਖੇਡ ਕੇ ਡੇਢ ਮਹੀਨੇ ਪਿੱਛੋਂ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਸਮੇਤ ਦੱਖਣ ਵੰਨੀ ਜਾਣ ਦੀ ਤਿਆਰੀ ਕੀਤੀ, ਤਾਂ ਮਾਈਆਂ ਤੇ ਸੰਗਤ ਦੇ ਦਿਲ ਵਿੱਚ ਹੌਲ ਪੈ ਗਿਆ। ਹੱਥ ਜੋੜ ਕੇ ਸਾਰੀ ਸੰਗਤ ਨੇ ਬੇਨਤੀ ਕੀਤੀਸੱਚੇ ਪਾਤਸ਼ਾਹ! ਆਪ ਹਮੇਸ਼ ਏਥੇ ਹੀ ਬਿਰਾਜ ਰਹੋ। ਸੰਗਤ ਸੇਵਾ ਕਰਨੇ ਨੂੰ ਹਾਜ਼ਰ ਹੈ। ਨਾਲੇ ਬਾਦਸ਼ਾਹ ਭੀ ਆਪ ਨੂੰ ਏਥੇ ਹੀ ਰੱਖਣਾ ਚਾਹੁੰਦਾ ਹੈ। ਹੋਰ ਪਰਦੇਸ ਵਿੱਚ ਜਾ ਕੇ ਕੀ ਕਰਨਾ ਹੈਓੜਕ ਜਦ
ਸੰਗਤ ਨੇ ਦੇਖਿਆ ਕਿ ਗੁਰੂ ਜੀ ਜ਼ਰੂਰ ਜਾਣਗੇ ਤਾਂ ਫੇਰ ਇਹ
( ਪ੍ਰਾਰਥਨਾ ਕੀਤੀ ਕਿ ਏਥੇ ਭੀ ਸਾਡੇ ਪੂਜਣੇ ਮਨਣੇ ਵਾਸਤੇ ਕਿਸੇ ਨੂੰ ਛੱਡਣਾ ਚਾਹੀਏ। ਸੰਗਤ ਦੀ ਬੇਨਤੀ ਮੰਨ ਕੇ ਗੁਰੂ ਜੀ ਨੇ ਆਖਿਆਏਥੇ ਸਾਡੇ ਘਰੋਂ ਤੁਹਾਡੀਆਂ ਮਾਈਆਂ ਰਹਿਣਗੀਆਂ।ਏਹ ਬਚਨ ਸੁਣ ਕੇ ਮਾਤਾ ਸੁੰਦਰੀ ਜੀ ਵਿਰਲਾਪ ਕਰਨ ਲੱਗੀ ਅਰ ਆਖਿਓਸਮਹਾਰਾਜ! ਮੈਂ ਅਭਾਗੀ ਨੂੰ ਪਹਿਲੇ ਪੁੱਤ੍ਰ ਤਯਾਗ ਗਏ। ਹੁਣ ਆਪ ਭੀ ਤਯਾਗਣ ਲੱਗੇ ਹੋ? ਏਥੇ ਕਿਸ ਦੇ ਆਸਰੇ ਜੀਵਾਂਗੀ? ਪਹਿਲੇ ਆਪਣੇ ਕੁਟੰਬ ਵਿੱਚ ਸੱਸ ਦੀ ਸੇਵਾ ਕਰਦੀ ਸਾਂ। ਪੁੱਤ੍ਰਾਂ ਨੂੰ ਵੇਖ-ਵੇਖ ਨੇਤ੍ਰ ਠੰਢੇ ਛਾਤੀ ਸੀਤਲ ਹੁੰਦੀ ਸੀ। ਹੁਣ ਚੁਫੇਰੇ ਉਜਾੜ ਪਈ ਹੋਈ ਨਜ਼ਰ ਆਉਂਦੀ ਹੈ। ਛਾਤੀ ਗਿੱਲੇ ਗੋਹੇ ਤੇ ਮੰਜੀਠ ਦੇ ਥੋਹੇ ਵਾਂਙੂੰ ਪਈ ਧੁਖਦੀ ਹੈ। ਇੱਕ ਤੁਸਾਂ ਵੱਲੋਂ ਠੰਢਕ ਹੈ ਸੀ। ਦਰਸ਼ਨ ਕਰ ਕੇ ਧੀਰਜ ਪੈਂਦੀ ਹੈ। ਸੋ ਹੁਣ ਤੁਸੀਂ ਭੀ ਲੜ ਛੁਡਾਉਣਾ ਚਾਹੁੰਦੇ ਹੋ। ਹੇ ਭਗਵਾਨ! ਮਾਤਾ ਪਿਤਾ ਨੇ ਤੁਸਾਡੀ ਚਰਨੀਂ ਲਾਈਆ ਹਾਂ। ਪਤੀ ਦੇ ਦਰਸ਼ਨ ਬਿਨਾਂ ਇਸਤ੍ਰੀ ਦਾ ਜੀਉਣਾ ਦੁਖਦਾਈ ਤੇ ਨਿਸਫ਼ਲ ਹੁੰਦਾ ਹੈ। ਹਰ ਵੇਲੇ ਸੰਸੇ ਸ਼ੋਕ ਦੇ ਸਮੰੁਦਰ ਵਿੱਚ ਗੋਤੇ ਖਾਣੇ ਹਨ। ਆਪ ਦੇ ਵਿਛੋੜੇ ਦੀ ਅਗਨੀ ਮੈਥੋਂ ਨਹੀਂ ਸਹਾਰੀ ਜਾਵੇਗੀ। ਜੀਕੂੰ ਰਾਮਚੰਦ੍ਰ ਜੀ ਦੇ ਸਾਥ ਸੀਤਾ ਜੀ ਨੂੰ ਦੰਡਕ ਬਣ ਦੁਖਦਾਈ ਨਹੀਂ ਹੋਯਾ ਸੀ, ਏਸੇ ਭਾਂਤ ਆਪ ਦੇ ਸਾਥ ਸਾਨੂੰ ਕੋਈ ਦੁੱਖ ਨਹੀਂ ਬਯਾਪੇਗਾ। ਅੱਖੀਆਂ ਤੋਂ ਪਰੇ ਹੋਯਾਂ ਮਹਾਂ ਅੰਧਕਾਰ ਛਾਯਾ ਰਹੇਗਾ। ਪ੍ਰਭੂ ਜੀ! ਜਦ ਮੈਨੂੰ ਮੇਰੇ ਲਾਲ ਯਾਦ ਆਉਂਦੇ ਹਨ, ਓਨ੍ਹਾਂ ਦੀਆਂ ਸੂਰਤਾਂ ਨਹੀਂ ਦਿਸਦੀਆਂ, ਓਸ ਵੇਲੇ ਕਾਈ ਸੁਧ ਬੁੱਧ ਨਹੀਂ ਰਹਿੰਦੀ। ਜਿੰਦ ਬਿੰਦ ਭੀ ਧੀਰਜ ਨਹੀਂ ਫੜਦੀ। ਅਧ ਮਰੇ ਮ੍ਰਿਗ ਵਾਂਙੂੰ ਪਏ ਤੜਫ਼ੀਦਾ ਹੈ। ਹੁਣ ਤੁਸੀਂ ਓਨ੍ਹਾਂ ਫੱਟਾਂ ਵਿੱਚ ਵਿਛੋੜੇ ਦਾ ਲੂਣ ਭਰ ਕੇ ਨਿੰਬੂ ਨਚੋੜਨ ਵਾਲੀ ਗੱਲ ਕਰਨ ਲੱਗੇ ਹੋ।ਏਹੋ ਜੇਹੇ ਦੀਨ ਬਚਨ ਸੁਣ ਕੇ ਮਹਾਰਾਜ ਬੋਲੇਹੇ ਸਪਤਨੀ! ਏਹ ਸੰਸਾਰ ਸਭ ਅਸਾਰ ਬਿਨਸਨਹਾਰ ਬਿਕਾਰ ਰੂਪ ਹੈ। ਬੜੇ ਬੜੇ ਅਵਤਾਰ, ਸਿੱਧ, ਜੋਗੇਸ਼੍ਵਰ ਰਾਜੇ ਮਹਾਰਾਜੇ ਹੋ ਕਰ ਸਭ ਚਲੇ ਗਏ। ਪਰ ਜਿਨ੍ਹਾਂ ਨੇ ਆਪਣੇ ਸੱਚੇ ਧਰਮ ਉੱਤੇ ਜਾਨ ਕੁਰਬਾਨ ਕੀਤੀ ਹੈ, ਮੈਦਾਨ ਨਹੀਂ ਛੱਡਿਆ, ਓਹ ਅਮਰ ਹਨ। ਓਨ੍ਹਾਂ ਦੇ ਮਾਤਾ ਪਿਤਾ ਭੀ ਧੰਨਯਤਾ ਦੇ ਜੋਗ ਹੈਨ: ਜਨਨੀ ਜਨੇ ਤ ਭਗਤ ਜਨ ਕੈ ਦਾਤਾ ਕੈ ਸੂਰ। ਨਾਹਿ ਤ ਜਨਨੀ ਬਾਝ ਰਹਿ ਕਾਹਿ ਗਵਾਵੈ ਨੂਰ। ਸੋ ਤੁਹਾਡੇ ਪੁੱਤ੍ਰ ਤਾਂ ਓਸ ਪਦਵੀ ਨੂੰ ਪਹੁੰਚ ਗਏ, ਜੋ ਜੁਗੀਸ਼ਰਾਂ ਨੂੰ ਭੀ ਦੁਰਲਭ ਹੈ। ਤੁਸੀਂ ਓਨ੍ਹਾਂ ਦੀ ਚਿੰਤਾ ਨਾ ਕਰੋ। ਉਹ ਤਾਂ ਸਾਡੇ ਕੁਲਤਾਰਕ ਪੈਦਾ ਹੋਏ। ਯਥਾਗੁਰਮੁਖਿ ਇੱਕੀ ਕੁਲਾਂ ਤਰਾਵੈਸੋ ਤੁਸੀਂ ਏਥੇ ਰਹੋ ਅਸੀਂ ਸਦਾ ਹੀ ਤੁਹਾਡੇ ਪਾਸ ਹਾਂ। ਕਿਉਂਕਿ ਈਸ਼੍ਵਰ ਦੀ ਨੇਤ ਉਲੰਘਨੀ ਚੰਗੀ ਨਹੀਂ। ਤੁਹਾਡੀ ਪਰਾਰਬਧ ਏਥੇ ਹੀ ਹੈ। ਓਹ ਭੋਗ ਕੇ ਤੁਸਾਂ ਸੱਚਖੰਡ ਵਿੱਚ ਸਾਡੇ ਪਾਸ ਆ ਜਾਣਾ। ਹੁਣ ਤੁਸੀਂ ਅਕਾਲ ਪੁਰਖ ਦਾ ਹੁਕਮ ਮੰਨ ਕੇ ਦਿੱਲੀ ਵਿੱਚ ਹੀ ਰਹੋ। ਸਭ ਗੁਰੂ ਘਰ ਦੇ ਸਿੱਖ ਸਿੱਖਣੀਆਂ ਤੁਹਾਡੀ ਸੇਵਾ ਕਰਨਗੀਆਂ ਤੇ ਅਸੀਂ ਭੀ ਤੁਹਾਡੇ ਸਿਮਰੇ ਹੋਏ ਦਰਸ਼ਨ ਦੇ ਜਾਯਾ ਕਰਾਂਗੇ। ਹੁਣ ਤੁਸੀਂ ਸਾਡੀ ਮੂਰਤਿ ਤੇ ਕਮਰ ਕੱਸੇ ਦੇ ਸ਼ਸਤ੍ਰਾਂ ਦਾ ਦਰਸ਼ਨ ਪੂਰਨ ਕੀਤਾ ਕਰੋ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਸੁਣਦੇ ਰਹਿਣਾ, ਜਿਸ ਤੋਂ ਚਿੱਤ ਸ਼ਾਂਤ ਬਣਿਆ ਰਹੇਗਾ। ਏਸ ਸੰਸਾਰ ਦੇ ਵਿਹਾਰ ਤੇ ਕੁਟੰਬ ਨੂੰ ਦਰਿਆਉ ਦੇ ਪਰਵਾਹ ਵਾਂਙੂੰ ਛਲ ਰੂਪ ਸਮਝੋ।ਹੁਣ ਮਾਤਾ ਸਾਹਿਬਾਂ ਨੇ ਭਾਵੇਂ ਆਪਣੇ ਪਤੀ ਪਰਮੇਸ਼ਵਰ ਦੇ ਬਚਨ ਮੰਨ ਕੇ ਆਗਯਾ ਮੰਨ ਲੀਤੀ, ਪਰ ਮੱਥਾ ਟੇਕਣ ਲੱਗਿਆਂ ਹੰਝੂਆਂ ਨਾਲ ਚਰਨ ਪਖਾਲ ਦਿੱਤੇ। ਸੁੰਦਰੀ ਜੀ ਨੇ ਤਾਂ ਦਿੱਲੀ ਰਹਿਣਾ ਮੰਨ ਲਿਆ। ਪਰ ਜਦ
ਸ੍ਰੀ ਸਾਹਿਬ ਦੇਵਾਂ ਜੀ ਨੇ ਨਾਲ ਚਲਨ ਵਾਸਤੇ ਹੀ ਹਠ ਕੀਤਾ ਤਦ ਗੁਰੂ ਜੀ ਨੇ ਓਸ ਨੂੰ ਨਾਲ ਲੈ ਲਿਆ।