ਐ ਡੀ ਵੱਡੀ ਡੂੰਘੀ ਦਲੀਲ ਤੇ ਸਿਦਕ ਬੁੱਧੀ ਦੇਖ ਕੇ ਦਸ ਪ੍ਰਕਾਰ ਦੀਆਂ ਭੁਲਾਣੀਆਂ ਕਸੌਟੀਆਂ ਦੇ ਕੇ ਜਦ ਲਹਿਣੇ ਜੀ ਨੂੰ ਬਾਰਾਂ ਵੰਨੀਂ ਦੇ ਕੰਚਨ ਵਾਂਗੂੰ ਸੁੱਧ ਗੁਰਿਆਈ ਦੇ ਲਾਇਕ ਦੇਖ ਲੀਤਾ ਤਾਂ ਬਾਬੇ ਜੀ ਨੇ ਬਹੁਤ ਖ਼ੁਸ਼ੀ ਹੋ ਕੇ ਲਹਿਣੇ ਜੀ ਨੂੰ ਭੁਜਾ ਵਿੱਚ ਘੁੱਟ ਕੇ ਗਲ ਨਾਲ ਲਾ ਲੀਤਾ
ਅਤੇ ਬਚਨ ਕੀਤਾ ਅੰਗਦਾ! ਤੈ ਅਸਾਨੂੰ ਅੰਗ ਦਿੱਤਾ ਸੀ ਹੁਣ ਅਸਾਂ ਤੈ ਨੂੰ ਆਪਣਾ ਅੰਗ ਦੇ ਕੇ ਤੇਰਾ ਨਾਮ ਅੰਗਦ ਰੱਖਿਆ ਤੂੰ ਅੱਜ ਤੋਂ ਅੰਗਦ ਹੋਯਾ ਤੇ ਸਾਰੇ ਸੰਸਾਰ ਸਮੰੁਦ੍ਰ ਥੀਂ ਤਾਰਨ ਦਾ ਮਲਾਹ ਹੋਯਾ। ਏਤਨੇ ਨਾਲ ਹੀ ਅੰਗਦ ਜੀ ਦੇ ਕਪਾਟ ਖੁੱਲ੍ਹ ਗਏ। ਰਿੱਧੀ ਸਿੱਧੀ ਬ੍ਰਹਮਗਯਾਨ ਸਭ ਸਾਖਯਾਤ ਹੋ ਗਿਆ।
ਗੁਰਮੰਤ੍ਰ ਜਪਣ ਦੀ ਤੇ ਉਪਦੇਸ਼ ਕਥਨ ਦੀ ਸਭ ਰੀਤਿ ਤਾਂ ਪਹਿਲੇ ਹੀ ਸਮਝਾ ਰਖੀ ਸੀ। ਸਭ ਸੰਗਤ ਦਾ ਦਰਬਾਰ ਤੇ ਕੜਾਹ ਪ੍ਰਸ਼ਾਦ ਕਰਾ ਕੇ, ਅੰਗਦ ਜੀ ਨੂੰ ਇਸ਼ਨਾਨ ਕਰਵਾ, ਨਵੀਨ ਪੁਸ਼ਾਕੀ ਪਹਿਨਾ, ਆਪਣੀ ਗੱਦੀ ਉੱਤੇ ਬਠਾ, ਬਾਬੇ ਬੁੱਢੇ ਤੋਂ ਕੇਸਰ ਦਾ ਤਿਲਕ ਕਰਵਾ, ਪੰਜ ਪੈਸੇ ਇੱਕ ਨਾਰੀਅਲ ਅੱਗੇ ਰੱਖ
ਕੇ, ਤਿੰਨ ਪ੍ਰਕ੍ਰਮਾਂ ਕਰ ਕੇ, ਅੰਗਦ ਜੀ ਅੱਗੇ ਮੱਥਾ ਟੇਕ ਦਿੱਤਾ। ਅੰਗਦ ਜੀ ਜਦਪਿ ਏਸ ਬੋਝ ਨੂੰ ਉਠਾਉਣਾ ਨਹੀਂ ਚਾਹੁੰਦੇ ਸੇ। ਪਰ ਗੁਰੂ ਨਾਨਕ ਸਾਹਿਬ ਮਰਯਾਦਾ ਪੁਰਸ਼ੋਤਮ ਨੇ ਆਪਣਾ ਬਚਨ ਮਨਾ ਲਿਆ। ੧੩ ਮਘਰ ਸੰਮਤ ੧੫੯੪ ਬਿਕ੍ਰਮੀ ਨੂੰ ਗੱਦੀ ਦੇ ਮੱਥਾ ਟੇਕ, ਸੰਗਤਾ ਤੋਂ ਟਿਕਾ ਦਿੱਤਾ ਤੇ ਬਾਬੇ ਬੁੱਢੇ ਆਦਿਕ ਸਭ
ਸਿੱਖਾਂ ਨੂੰ ਹੁਕਮ ਸੁਣਾਯਾ ਕਿ ਅੱਜ ਤੋਂ ਅੰਗਦ ਜੀ ਨੂੰ ਮੇਰਾ ਸਰੂਪ ਮੰਨਣਾ। ਏਹ ਜਗਤ ਗੁਰੂ ਸੰਗਤਾਂ ਦੇ ਤਾਰਣਹਾਰਾ ਮਲਾਹ ਕੀਤਾ ਗਿਆ ਹੈ । ਜੋ ਏਸ ਨੂੰ ਮੇਰਾ ਰੂਪ ਨਾ ਮੰਨੇਗਾ, ਓਹ ਮੇਰਾ ਸਿੱਖ ਨਹੀਂ। ਮੈ ਆਪਣੀ ਕਮਾਈ, ਸ਼ਕਤੀ, ਅਕਾਲ ਪੁਰਖ ਦੀ ਬਖ਼ਸ਼ੀਸ਼; ਸਭ ਏਸ ਨੂੰ ਬਖ਼ਸ਼ੀ ਹੈ । ਏਸ ਬਚਨ
ਨੂੰ ਸਭ ਨੇ ਪ੍ਰਵਾਨ ਕੀਤਾ। ਪਰੰਤੂ ਸਾਬਿਜ਼ਾਦਿਆਂ ਦੀ ਵਿਰੋਧਤਾ ਸ੍ਰੀ ਚੰਦ, ਲਖਮੀ ਚੰਦ ਜੀ ਮਨ ਵਿੱਚ ਬਹੁਤ ਖਿਝੇ ਤੇ ਵੱਧ ਘੱਟ ਬੋਲਦੇ ਹੋਏ ਬੜੇ ਕ੍ਰੋਧਵਾਨ ਹੋਏ। ਏਸੇ ਕ੍ਰੋਧ ਵਿੱਚ ਸ੍ਰੀ ਚੰਦ ਜੀ ਸਿਰ ਵਿੱਚ ਸੁਆਹ ਪਾ ਕੇ ਇੱਕ ਟਾਹਲੀ ਹੇਠ ਪਿੰਡੋਂ ਬਾਹਰ ਜਾ ਬੈ ਠੇ ਤੇ ਲਖਮੀ ਚੰਦ ਜੀ ਘਰ ਜਾ ਬੈ ਠੇ। ਬਾਬੇ ਜੀ ਨੇ ਪੁੱਤ੍ਰਾਂ ਦਾ ਵਿਰੋਧ ਵਧਦਾ
ਦੇਖ ਕੇ ਅੰਗਦ ਜੀ ਨੂੰ ਆਖਿਆਪੁਰਖਾ! ਹੁਣ ਤੂੰ ਆਪਣੇ ਨਗਰ ਖਡੂਰ ਜਾਇ ਰਹੁ ਤੇ ਓਥੇ ਹੀ ਰਹਿਣਾ, ਏਥੇ ਨਹੀਂ ਆਵਣਾ, ਅਸੀਂ ਆਪ ਹੀ ਤੇਰੇ ਪਾਸ ਆਵਾਂਗੇ। ਬਚਨ ਮੰਨ ਕੇ ਬੇਵਸ ਹੋਏ ਹੋਏ ਗੁਰੂ ਅੰਗਦ ਜੀ ਬਾਬੇ ਨਾਨਕ ਜੀ ਦੇ ਚਰਨਾਂ ਨੂੰ ਬਾਰ ਬਾਰ ਚੰੁਮ ਚੰੁਮ ਕੇ, ਨੇਤ੍ਰਾਂ ਤੋਂ ਜਲ
ਪੂਰਨ ਕਰਦੇ ਖੰਡੂਰ ਸਾਹਿਬ ਨਿਹਾਲੇ ਜੱਟ ਦੇ ਘਰ (ਜੋ ਗੁਰੂ ਜੀ ਦਾ ਸਿਦਕੀ ਸਿੱਖ ਸੀ) ਜਾ ਠਹਿਰੇ। ਨਿਹਾਲੇ ਦੀ ਇਸਤ੍ਰੀ ਭਿਰਾਈ ਨਾਮ ਗੁਰੂ ਅੰਗਦ ਜੀ ਨੂੰ ਦੇਖ ਕੇ ਬਾਗ਼ ਬਾਗ਼ ਹੋ ਗਈ। ਅਤਿ ਸਰਧਾ ਨਾਲ ਚਰਨਾਂ ਉੱਤੇ ਮੱਥਾ ਟੇਕਿਆ। ਗੁਰੂ ਜੀ ਨੇ (ਜਿਨ੍ਹਾਂ ਨੂੰ ਬਾਬੇ ਜੀ ਦੇ ਵਿਯੋਗ ਦਾ ਵੈ
ਰਾਗ ਹੋ ਰਿਹਾ ਸੀ) ਬੜਾ ਹੌਸਲਾ ਕਰ ਕੇ ਆਖਿਆ, ਮਾਈ! ਸਾਨੂੰ ਇੱਕ ਭਿਰਾਈ ਜੀ ਦੇ ਘਰ ਇਕਾਂਤ ਤਪ ਕੋਠੜੀ ਏਕਾਂਤ ਦੇਹ ਤੇ ਓਸ ਵਿੱਚ ਬੈ ਠ ਕੇ ਬਾਹਰੋਂ ਜਿੰਦਰਾ ਲਾ ਛੱਡ।ਮਾਈ ਨੇ ਓਸੇ ਤਰ੍ਹਾਂ ਕੀਤਾ ਤੇ ਗੁਰੂ ਜੀ ਦੇ ਕਹੇ ਅਨੁਸਾਰ ਰੋੜਾਂ ਦਾ ਬਿਸਤਰਾ ਕਰ ਦਿੱਤਾ। ਉਸ ਉੱਪਰ ਬੈ ਠ ਕੇ ਗੁਰੂ ਅੰਗਦ ਜੀ ਤਪੱਸਯਾ ਕਰਨ ਲੱਗੇ। ਅੱਠੀ ਪਹਿਰੀਂ ਪਾਉ ਭਰ ਦੁੱਧ ਤੇ ਚਾਰ ਤੋਲੇ ਦੀ ਇੱਕ ਫੁਲਕੀ
ਛਕਣ। ਰਾਤ ਨੂੰ ਬਾਹਰ ਨਿੱਕਲ ਜਾਣ ਤੇ ਬਹੁਤ ਤੜਕੇ ਇਸ਼ਨਾਨ ਕਰ ਕੇ ਫੇਰ ਆ ਬੈ ਠਣ। ਓਧਰ ਬਾਬਾ ਜੀ ਭੀ (ਪੁਤਰਾਂ ਦੇ ਆਗਿਆਕਾਰੀ ਨਾ ਹੋਣ ਕਰ) ਉਦਾਸ ਹੀ ਰਹਿੰਦੇ ਰਹੇ। ਕਦੇ ਪੱਖੋਕੇ ਪਿੰਡ ਸਾਧਾਰਣ ਸਿੱਖ ਦੇ ਰਹਿਣ, ਕਦੇ ਜੰਗਲ ਵਿੱਚ ਜਾ ਬੈ ਠਣ। ਕਦੇ ਕਰਤਾਰਪੁਰ ਸੰਗਤਾਂ ਨੂੰ ਉਪਦੇਸ਼ ਦੇਣ।
ਅੱਠ ਮਹੀਨੇ ਗ਼ੁਜ਼ਰੇ ਤਾਂ ਇੱਕ ਧੀਰੂ ਨਾਈ ਤੇ ਸਾਧਾਰਨ ਨੂੰ ਨਾਲ ਲੈ ਕੇ ਚੁੱਪ ਚਾਪ ਖੰਡੂਰ ਜਾ ਮਾਈ ਭਿਰਾਈ ਤੋਂ ਬੂਹਾ ਖੁਲ੍ਹਾਯਾ ਤਾਂ ਗੁਰੂ ਅੰਗਦ ਜੀ ਦੀ ਅਖੰਡ ਸਮਾਧੀ ਲੱਗੀ ਹੋਈ ਦੇਖੀ। ਜਿਸ ਸਰੂਪ ਦਾ ਓਹ ਧਯਾਨ ਕਰਦੇ ਸੀ, ਓਹ ਆਪਣਾ ਰੂਪ ਗੁਰੂ ਨਾਨਕ ਜੀ ਨੇ ਆਤਮਕ ਵਿੱਦਯਾ ਦੀ ਸ਼ਕਤੀ ਨਾਲ
ਖਿੱਚ ਲਿਆ। ਗੁਰੂ ਅੰਗਦ ਜੀ ਦੇ ਨੇਤ੍ਰ ਖੁਲ੍ਹੇ ਤਾਂ ਓਹੋ ਇਸ਼ਟ ਦੇਵ ਸਤਿਗੁਰੂ ਸਾਮ੍ਹਣੇ ਦੇਖੇ। ਗਦ ਗਦ ਗਿਰਾ ਰੋਮਾਂਚ ਹੋ ਕਰ ਨੇਤ੍ਰ ਬਹਿ ਤੁਰੇ ਤੇ ਚਰਨਾਂ ਉੱਪਰ ਡਿਗ ਪਏ। ਬਾਬੇ ਜੀ ਨੇ ਛਾਤੀ ਨਾਲ ਲਗਾ ਕੇ ਗਿਆਨ ਵਿਗਯਾਨ ਦ੍ਰਿੜ੍ਹਾਯਾ। ਦਿਨੇ ਦੋਵੇਂ ਗੁਰੂ ਓਸ ਕੋਠੜੀ ਵਿੱਚ ਆ ਬੈ ਠਣ ਤੇ ਰਾਤ ਨੂੰ
ਜੰਗਲ ਵਿੱਚ ਮੰਗਲ ਕਰਿਆ ਕਰਨ। ਦੋ ਮਹੀਨੇ ਏਸੇ ਪ੍ਰਕਾਰ ਗੁਜ਼ਾਰੇ। ਓਧਰ ਸੰਗਤ ਗੁਰੂ ਨਾਨਕ ਜੀ ਦੇ ਦਰਸ਼ਨ ਬਿਨਾ ਬਿਆਕੁਲ ਹੋਈ ਤਾਂ ਅੰਤ੍ਰਜਾਮੀ ਸਰਬੱਗਯ ਗੁਰੂ ਨਾਨਕ ਜੀ ਨੇ ਕਰਤਾਰਪੁਰ ਨੂੰ ਚੱਲਣ ਲੱਗਿਆਂ ਪਿਆਰ ਦਿੱਤਾ। ਪਿੱਠ ਠੋਕ ਕਰ ਬਚਨ ਕੀਤਾਪੁਰਖਾ! ਮੈ ਜਿਤਨੇ ਜਪ ਤਪ ਕੀਤੇ ਹਨ, ਸਭ ਤੇਰੇ ਵਾਸਤੇ ਹਨ। ਤੂੰ
ਏਹ ਅਤਿ ਕਠਿਨ ਤਪੱਸਯਾ ਨਾ ਕਰ।ਏਹ ਕਹਿ ਕੇ ਬਾਬੇ ਜੀ ਨੇ ਤਾਂ ਕਰਤਾਰਪੁਰ ਸੰਗਤ ਨੂੰ ਜਾ ਦਰਸ਼ਨ ਦਿੱਤੇ ਅਤੇ ਗੁਰੂ ਅੰਗਦ ਜੀ ਓਸੇ ਪ੍ਰਕਾਰ ਗੁਰਦੇਵ ਜੀ ਦੇ ਧਯਾਨ ਵਿੱਚ ਮਗਨ ਬੈ ਠੇ ਰਹੇ। ਅਜੇ ਚਾਰ ਮਹੀਨੇ ਭੀ ਨਹੀਂ ਹੋਏ ਸੇ ਕਿ ਗੁਰੂ ਅੰਗਦ ਜੀ ਦੇ ਪ੍ਰੇਮ ਨੇ ਐ ਡੀ ਡਾਢੀ
ਖਿੱਚ ਕੀਤੀ ਜੁ ਬਾਬਾ ਜੀ ਸਾਧਾਰਨ ਦੇ ਘਰੋਂ ਤੁਰ ਕੇ ਝੱਟਪੱਟ ਹੀ ਖੰਡੂਰ ਆ ਗਏ ਤੇ ਕੋਠੜੀ ਦਾ ਬੂਹਾ ਆ ਖੁਲ੍ਹਾਯਾ। ਗੁਰੂ ਅੰਗਦ ਜੀ ਨੇ ਛੇਤੀ ਨਾਲ ਉੱਠ ਕੇ ਚਰਣਾਂ ਉੱਪਰ ਸੀਸ ਰੱਖ ਦਿੱਤਾ। ਬਾਬੇ ਜੀ ਨੇ ਉਠਾ ਗਲੱਫੜੀ ਵਿੱਚ ਲੈ ਕੇ ਪਯਾਰ ਦਿੱਤਾ। ਤਪ ਕਰਦਿਆਂ ਗੁਰੂ ਅੰਗਦ ਜੀ ਦੀਆਂ ਭਾਵੇਂ
ਹੱਡੀਆਂ ਹੀ ਰਹਿ ਗਈਆਂ ਸਨ, ਪਰੰਤੂ ਚੇਹਰੇ ਦੀ ਜੋਤਿ ਅਜੇਹੀ ਸ਼ਕਤੀ ਵਾਲੀ ਸੀ ਕਿ ਕੋਈ ਸਾਹਮਣੇ ਨਹੀਂ ਤੱਕ ਸਕਦਾ ਸੀ। ਗੁਰੂ ਨਾਨਕ ਜੀ ਦਾ ਖੰਡੂਰ ਪਹੁੰਚਣਾ ਭੀ ਨਿਹਾਲੇ ਸਿੱਖ ਨੇ ਜ਼ਾਹਰ ਨਾ ਕੀਤਾ ਤੇ ਮਾਈ ਭਿਰਾਈ ਮਨੋ ਤਨੋ ਹੋ ਕੇ ਸੇਵਾ ਕਰਦੀ ਰਹੀ। ਪੰਦ੍ਰਾਂ ਕੁ ਦਿਨ ਗੁਰੂ ਨਾਨਕ ਜੀ ਓਥੇ
ਰਹੇ ਤੇ ਆਪਣੀ ਜਾਤ੍ਰਾ ਦੀਆਂ ਸਭ ਕਥਾਂ ਸੁਣਾਈਆਂ। ਜਦ ਬਾਬਾ ਜੀ ਤੁਰਨਾ ਚਾਹੁੰਦੇ ਤਦੋਂ ਹੀ ਗੁਰੂ ਅੰਗਦ ਜੀ ਦਾ ਵੈ ਰਾਗ ਛੁੱਟ ਪਵੇ। ਫੇਰ ਬਾਬੇ ਜੀ ਨੇ ਜਪੁਜੀ ਸਾਹਿਬ ਤੋਂ ਮੂਲ ਮੰਤ੍ਰ ਦੇ ਅਰਥ ਦ੍ਰਿੜ੍ਹ ਕਰਾਏ ਤੇ ਕਿਹਾ ਏਸ ਮੰਤ੍ਰ ਦੇ ਜਾਪ ਕਰਨੇ ਕਰ ਦਿਨੋਂ ਦਿਨ ਗਯਾਨ ਵਧਦਾ ਹੈ ਤੇ ਕੋਈ
ਜਿੰਨ, ਭੂਤ, ਜਾਦੂ, ਟੂਣਾ ਨੇੜੇ ਨਹੀਂ ਆਂਵਦਾ। ਜਦ ਫੇਰ ਭੀ ਗੁਰੂ ਅੰਗਦ ਜੀ ਦਾ ਮੋਹ ਨਾ ਟੁੱਟਿਆ, ਤਾਂ ਬਾਬੇ ਜੀ ਨੇ ਬ੍ਰਹਮ ਵਿੱਦਯਾ ਦਾ ਉਪਦੇਸ਼ ਸਪਸ਼ਟ ਕਰ ਕੇ ਦ੍ਰਿੜ੍ਹ ਕਰਾਯਾ। ਪਹਿਲੇ ਬ੍ਰਣਾਸ਼੍ਰਮ ਦੇ ਧਰਮ ਦੱਸੇ। ਪੁਨਾ ਵੈ ਰਾਗ (ਖਟ ਸੰਪਤੀ) ਸਮ, ਦਮ, ਉਪ੍ਰੰਤਿ ਤਤਿੱਖਯਾ, ਸ਼ਰਧਾ ਸਵਾਧਾਨਤਾ; ਏਨ੍ਹਾਂ ਦੇ ਕਾਰਨ ਸਰੂਪ ਫ਼ਲ
ਅਵਧਿ ਸਮਝਾ ਕੇ ਮਮੁੱਖਯਤਾ ਦੱਸ ਕਰ ਸ੍ਰਵਣ ਮੰਨਨ, ਨਿਧਯਾਸਨ, ਸਾਖਯਾਤ ਚਾਰ ਪ੍ਰਕਾਰ ਦਾ ਗਯਾਨ, ਚਾਰ ਪ੍ਰਕਾਰ ਦੀ ਅਗਨੀ ਦਾ (ਚੁੱਲ੍ਹੇ ਦੀ ੧, ਦਉਂ ਦੀ ੨, ਬੜਵਾਨਲ ਦੀ ੩, ਮਹਾ ਪ੍ਰਲੈ ਦੀ ੪) ਦ੍ਰਿਸ਼ਟਾਂਤ ਦੇ ਕੇ ਬ੍ਰਹਮ ਗਿਆਨ ਦ੍ਰਿੜ੍ਹ ਕਰਾਯਾ। ਜਿਉਂ ਜਿਉਂ ਬਿਬੇਕ ਦਾ ਅਭਿਆਸ ਕਰਾਉਂਦੇ ਗਏ, ਤਿਉਂ ਤਿਉਂ ਤਿੰਨਾਂ ਦੇਹਾਂ,
ਪੰਜਾਂ ਕੋਸ਼ਾਂ ਤੋਂ ਆਤਮਾ ਵੱਖਰਾ ਪ੍ਰਮਾਤਮਾ ਦਾ ਰੂਪ ਦ੍ਰਿੜ੍ਹ ਹੁੰਦਾ ਗਿਆ। ਫੇਰ ਨੌਂ ਦੇਸ ਕਾਲ ਵਸਤੂ ਈਸ਼੍ਵਰ ਦੇ, ਨੌਂ ਦੇਸ ਕਾਲ ਵਸਤੂ ਜੀਵ ਦੇ ਦਿਖਾ ਕਰ; ਨੌਂ ਪ੍ਰਕਾਰ ਦਾ ਅਭਯਾਸ ਕਰਾਯਾ ਤੇ ਮੰੁਜ ਵਿੱਚੋਂ ਤੀਲ ਵੱਖਰੀ ਕਰ ਦਿਖਾਉਣ ਵਾਂਗੂੰ ਆਤਮਾ ਪਿੰਡ ਤੋਂ, ਪ੍ਰਮਾਤਮਾਂ ਬ੍ਰਹਮੰਡ ਤੋਂ ਨਯਾਰੇ ਨਯਾਰੇ ਤੇ ਇੱਕ ਰੂਪ ਕਰ
ਦਿਖਾਏ। ਭਾਵੇਂ ਗੁਰੂ ਅੰਗਦ ਜੀ ਤਾਂ ਪਹਿਲੇ ਹੀ ਬਾਬੇ ਜੀ ਦੀ ਕ੍ਰਿਪਾ ਨਾਲ ਪੂਰਨ ਬ੍ਰਹਮ ਗਿਆਨੀ ਜੋਗੀ ਬਣ ਰਹੇ ਸੇ, ਪਰੰਤੂ ਹੋਰ ਸਿੱਖਾਂ ਵਾਸਤੇ ਬ੍ਰਹਮ ਵਿੱਦਯਾ ਦੀ ਪ੍ਰਕਿਰਿਆ ਪ੍ਰਗਟ ਕਰਨੀ ਜੋਗ ਸੀ। ਏਸ ਕਰ ਕੇ ਗੁਰੂ ਅੰਗਦ ਜੀ ਦੁਆਰਾ ਪ੍ਰਗਟ ਕੀਤੀ।
ਜਦ ਬਾਬਾ ਜੀ ਇਸ ਪ੍ਰਕਾਰ ਬ੍ਰਹਮ ਵਿੱਦਯਾ ਦ੍ਰੜਾਕੇ ਤੁਰਨ ਲੱਗੇ ਤਾਂ ਗੁਰੂ ਅੰਗਦ ਜੀ ਨੂੰ ਵੈ ਰਾਗ ਨਾ ਹੋਯਾ। ਏਸ ਲਈ ਬਾਬਾ ਜੀ ਬੜੇ ਖ਼ੁਸ਼ੀ ਹੋਏ ਤੇ ਥਾਪੀ ਦੇ ਕੇ ਮੁੜ ਪੱਖੋਂ ਕੇ ਪਿੰਡ ਸਾਧਾਰਣ ਸਿੱਖ ਦੇ ਘਰ ਆ ਰਹੇ ਤੇ ਓਥੋਂ ਕਰਤਾਰਪੁਰ ਪਹੁੰਚ ਕੇ ਸਣਦੇਹ ਸਚ ਖੰਡ ਨੂੰ ਚਲੇ ਗਏ।