ੴਸਤਿਗੁਰ ਪ੍ਰਸਾਦਿ ॥ ਕਥਾ ਸ੍ਰੀ ਗੁਰੂ ਅੰਗਦ ਦੇਵ ਜੀ ਪਾਃ੨

ਸ੍ਰੀ ਗੁਰੂ ਅੰਗਦ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੬ / ੧੧

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੫੬੧–੧੫੮੯

ਮੁੱਖ ਘਟਨਾਵਾਂ

ਗੁਰੂ ਅੰਗਦ ਚੰਦ ਕੇ ਪਦ ਅਰ ਬਿੰਦ ਅਮੰਦ। ਚੰਦ ਦੰੁਦ ਕਰ ਬੰਦ ਹੋਂ ਦੰੁਦ ਬਰਿੰਦ ਨਿਕੰਦ ॥੧॥ ਗੁਰੂ ਅੰਗਦ ਜੀ ਮੁਕਤਸਰੋਂ ੩ ਕੋਹ ਪੂਰਬ ਨਾਂਗੇ ਦੀ ਸਰਾਏ ਵਿੱਚ (ਜੋ ਓਦੋਂ ਮੱਤੇ ਦੀ ਸਰਾਏ ਸੀ) ਸਿਕੰਦਰ ਲੋਧੀ ਬਾਦਸ਼ਾਹ ਦੇ ਸਮੇਂ

ਅਵਤਾਰ ਗੁਰੂ ਅੰਗਦ ਸਾਹਿਬ ਜੀ ੧੧ ਵੈ ਸਾਖ ਸੁਦੀ ੧, ਸੋਮਵਾਰ, ਸੰਮਤ ੧੫੬੧ ਬਿਕ੍ਰਮੀ ਨੂੰ ਅੰਮ੍ਰਿਤ ਵੇਲੇ ਰਣੀ ਨਛੱਤ੍ਰ ਵਿੱਚ ਫੇਰੂ ਮੱਲ ਤੇਹਣ ਖੱਤ੍ਰੀ ਦੇ ਘਰ ਮਾਈ ਸਭਰਾਈ (ਨਿਹਾਲ ਕੌਰ) ਤੋਂ ਪ੍ਰਗਟ ਹੋਏ। ਇਹਨਾਂ ਦਾ ਨਾਮ ਪਹਿਲੇ ਲਹਿਣਾਸੀ। ਗੁਰੂ ਨਾਨਕ ਜੀ ਨੇ ਅੰਗਦ ਨਾਮ ਰੱਖਿਆ, ਜੋ ਦਿਨ ਦਿਨ ਦੁਤੀਆ ਦੇ ਚੰਦ੍ਰਮਾ ਵਾਗੂੰ ਵਧਦਾ ਗਿਆ।

ਏਹ ਬਾਲਕ ਹੁੰਦੇ ਬੜੇ ਭੋਲੇ ਭਾਲੇ, ਸੀਲ ਸੁਭਾਵ, ਧੀਰਜੀ, ਉਦਾਰ, ਸੰਤ ਸੇਵੀ ਗੌਰ ਵਰਨ, ਸੰੁਦਰ ਸਰੂਪ ਸੇ। ਫੇਰੂ ਮੱਲ ਫੀਰੋਜ਼ਪੁਰ ਦੇ ਹਾਕਮ ਪਠਾਣ ਦਾ ਖ਼ਜ਼ਾਨਚੀ ਸੀ। ਸੰਮਤ ੧੫੭੮ ਬਿਕ੍ਰਮੀ ਬਾਬਰ ਬਾਦਸ਼ਾਹ ਨੇ ਜਦ ਸਜੰਗ ਦਿੱਲੀ ਦਾ ਤਖ਼ਤ (ਹਿੰਦ ਦੀ ਬਾਦਸ਼ਾਹੀ) ਲੋਦੀ ਇਬਰਾਹੀਮ ਬਾਦਸ਼ਾਹ ਤੋਂ ਖੋਹੀ ਤੇ ਰਾਜ ਰੌਲਾ ਪਿਆ, ਤਾਂ ਪਚਾਧੇ

ਭੱਟੀ, ਕੌਮ ਮੁਸਲਮਾਨ ਨੇ ਲੁੱਟਪੁੱਟ ਕਰ ਕੇ ਬਹੁਤ ਪਿੰਡ ਉਜਾੜ ਕਰ ਦਿੱਤੇ। ਤਦੋਂ ਮੱਤੇ ਦੀ ਸਰਾਏ ਭੀ ਮੱਤੇ ਕੀ ਸਰਾਂ ਉੱਜੜਨੀ ਉਜੜ ਗਈ। ਏਸ ਕਰ ਕੇ ਫੇਰੂ ਮੱਲ ਪਹਿਲਾਂ ਹੀ ਹਰੀ ਕੇ ਪਿੰਡ ਜਾ ਵੱਸਿਆ। ਫੇਰ ਓਸ ਦੀ ਭੈ ਣ ਬੀਰ ਫਿਰਾਈ, ਜੋ ਮਾਝੇ ਦੇਸ ਖਹਿਰਿਆਂ ਦੀ ਖਡੂਰ ਵਿੱਚ ਵਿਆਹੀ ਹੋਈ ਸੀ, ਓਸ ਕਾਰਣ; ਅਤੇ ਏਥੇ ਹੀ ਲਹਿਣਾ ਜੀ ਦਾ ਵਿਆਹ ਭੀ ਦੇਵੀ ਚੰਦ੍ਰ ਖੱਤ੍ਰੀ ਦੀ ਬੇਟੀ ਖੀਵੀ ਨਾਲ ੧੬ ਮੱਘਰ ਸੰਮਤ

੧੫੭੬ ਬਿਕ੍ਰਮੀ ਨੂੰ ਹੋ ਚੁੱਕਾ ਸੀ; ਏਸ ਕਾਰਣ ਫੇਰੂ ਮੱਲ ਆਪਣੇ ਬਾਲ ਬੱਚੇ ਨੂੰ ਲੈ ਕੇ ਓਥੇ ਹੀ (ਖਹਿਰਆਂ ਦੀ ਖਡੂਰ ਵਿੱਚ) ਜਾ ਵੱਸਿਆ ਤੇ ਆਪਣੀ ਪ੍ਰਚੂਨ ਦੀ ਹੱਟੀ ਕਰ ਕੇ ਸ਼ਾਹੀ ਬਣਜ ਕਾਰਨ ਲੱਗ ਪਿਆ ਜਿਸ ਕਰ ਕੇ ਥੋੜੇ ਹੀ ਬਰਸਾਂ ਵਿੱਚ ਚੰਗੀ ਸ਼ਾਹੂਕਾਰੀ ਬਣ ਗਈ। ਗੁਰੂ ਅੰਗਦ ਜੀ

ਦੇ ਘਰ ਗੁਰੂ ਅੰਗਦ ਦੇਵ ਜੀ ਦੀ ਸੰਤਾਨ ੯ ਭਾਦ੍ਰੋਂ ਸੰਮਤ ੧੫੮੯ ਬਿਕ੍ਰਮੀ ਨੂੰ ਦਾਸੂ ਜੀ ਤੇ ੨ ਪੋਹ ਸੰਮਤ ੧੫੯੫ ਬਿਕ੍ਰਮੀ ਵਿੱਚ ਬੀਬੀ ਅਮਰੋ ਤੇ ੨੯ ਜੇਠ ਸੰਮਤ ੧੫੯੧ ਬਿਕ੍ਰਮੀ ਨੂੰ ਬੀਬੀ ਅਣੋਖੀ ਜੀ ਤੇ ੧ ਵੈ ਸਾਖ ਸੰਮਤ ੧੫੯੪ ਬਿਕ੍ਰਮੀ ਵਿੱਚ ਦਾਤੂ ਜੀ ਪੈ ਦਾ ਹੋਏ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗