ਤਖ਼ਤ ਸ੍ਰੀ ਪਟਨਾ ਸਾਹਿਬ

Takht Shri Harmandir Ji Patna Sahib

one of the 5 Thakts of Sikhism in Patna, Bihar, India

✦ ਪੰਜ ਤਖ਼ਤ

ਤਖ਼ਤ ਸ੍ਰੀ ਪਟਨਾ ਸਾਹਿਬ
Photo: Original uploader was Neelsb at en.wikipedia (Original text : Neel) · CC BY-SA 3.0 · Wikimedia Commons
ਸ਼ਹਿਰ / ਪਿੰਡ
Patna
ਪਤਾ
Patna, Bihar
ਸਥਾਪਨਾ
੧੯੫੪

Google Maps ਤੋਂ ਜਾਣਕਾਰੀ

ਰੇਟਿੰਗ
4.7 / 5 · 28,766 Google reviews
ਪਤਾ
Takhat, H6WJ+332 Sri harmandir ji, Harimindir Gali, Patna Sahib, Jhauganj, Hajiganj, Patna, Bihar 800008, India
ਫ਼ੋਨ
082946 22289
ਵੈੱਬਸਾਈਟ
takhatpatnasahib.in ↗
ਖੁੱਲ੍ਹਣ ਦਾ ਸਮਾਂ
  • Monday: Open 24 hours
  • Tuesday: Open 24 hours
  • Wednesday: Open 24 hours
  • Thursday: Open 24 hours
  • Friday: Open 24 hours
  • Saturday: Open 24 hours
  • Sunday: Open 24 hours

Google Maps ਉੱਤੇ ਵੇਖੋ ↗ · Google Maps

ਇਤਿਹਾਸ ਅਤੇ ਜਾਣਕਾਰੀ

ਪਟਨਾ

ਸੰ. ਪਾਟਲਿਪੁਤ੍ਰ.¹ ਗੰਗਾ ਦੇ ਸੱਜੇ ਕਿਨਾਰੇ ਬਿਹਾਰ (ਮਗਧ) ਦੀ ਰਾਜਧਾਨੀ, ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਅਸਥਾਨ ਹੋਣ ਦਾ ਮਾਨ ਪ੍ਰਾਪਤ ਹੈ. ਪਟਨਾ ਈਸਵੀ ਸਨ ਤੋਂ ਪਹਿਲਾਂ ੩੨੧- ੧੮੪ ਦੇ ਵਿਚਾਕਰ ਮੌਰਯਵੰਸ਼ ਦੀ ਰਾਜਧਾਨੀ ਰਿਹਾ ਹੈ. ਚੰਦ੍ਰਗੁਪਤ ਦੇ ਵੇਲੇ ਪਟਨੇ ਦੀ ਆਬਾਦੀ ੯. ਮੀਲ ਲੰਮੀ ਅਤੇ ਡੇਢ ਮੀਲ ਚੌੜੀ ਸੀ. ਸ਼ਹਿਰ ਦੇ ਚਾਰੇ ਪਾਸੇ ਪੱਕੀ ਕੰਧ ਬਣੀ ਹੋਈ ਸੀ, ਜਿਸ ਦੇ ੫੭੦ ਬੁਰਜ ਅਤੇ ੬੪ ਦਰਵਾਜ਼ੇ ਸਨ. ਇਸ ਦੀ ਖਾਈ (ਖੰਦਕ) ਸੱਠ ਫੁੱਟ ਚੌੜੀ ਅਤੇ ਪੈਂਤਾਲੀ ਫੁਟ ਡੂੰਘੀ ਸੀ. ਦੇਖੋ, ਚੰਦ੍ਰਗੁਪਤ. ਪਟਨੇ ਤੋਂ ਕਲਕੱਤਾ ੩੩੨ ਅਤੇ ਲਹੌਰ ੮੪੩ ਮੀਲ ਹੈ. ਪਿਛਲੀ ਮਰਦੁਮਸ਼ੁਮਾਰੀ ਅਨੁਸਾਰ ੧੫੩੭੩੯ ਆਬਾਦੀ ਹੈ. ਔਰੰਗਜ਼ੇਬ ਨੇ ਆਪਣੇ ਪੋਤੇ ਅ਼ਜੀਮ ਨੂੰ ਪਟਨੇ ਦਾ ਗਵਰਨਰ ਥਾਪਕੇ ਨਾਮ ਅ਼ਜੀਮਾਬਾਦ ਰੱਖਿਆ ਸੀ. ਪਟਨਾ ਸਭ ਤੋਂ ਪਹਿਲਾਂ ਰਾਜਾ ਅਜਾਤਸ਼ਤ੍ਰੂ ਨੇ ਆਬਾਦ ਕੀਤਾ ਸੀ. ਜੈਸੇ ਪੁਰਾਣੀ ਦਿੱਲੀ ਦੇ ਖੰਡਹਰ ਨਵੀਂ ਦਿੱਲੀ ਤੋਂ ਵਿੱਥ ਤੇ ਹਨ, ਤੈਸੇ ਹੀ ਪਾਟਲੀਪੁਤ੍ਰ ਦੇ ਖੰਡਹਰ ਭੀ ਪਟਨੇ ਪਾਸ ਪਾਏ ਜਾਂਦੇ ਹਨ ਅਰ ਮਹਾਰਾਜਾ ਅਸ਼ੋਕ ਦੇ ਰਾਜਭਵਨ ਦੇ ਚਿੰਨ੍ਹ ਭੀ ਮਿਲਦੇ ਹਨ. ਸੰਸਕ੍ਰਿਤ ਗ੍ਰੰਥਾਂ ਵਿੱਚ ਪਟਨੇ ਦੇ ਨਾਮ ਕੁਸੁਮਪੁਰ- ਪਦਮਾਵਤੀ- ਪੁਸ੍ਪਪੁਰ ਭੀ ਹਨ. ਪਟਨੇ ਵਿੱਚ ਇਤਨੇ ਗੁਰਦ੍ਵਾਰੇ ਹਨ:- (੧) ਹਰਿਮੰਦਿਰ- ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਜਨਮਅਸਥਾਨ. ਇਹ ਖਾਲਸੇ ਦਾ ਦੂਜਾ ਤਖ਼ਤ ਹੈ. ਇਸ ਦੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਬਣਵਾਈ ਹੈ. ਫੇਰ ਅਨੇਕ ਪ੍ਰੇਮੀ ਸਿੱਖਾਂ ਨੇ ਸੰਗਮਰਮਰ ਲਗਵਾਇਆ ਹੈ ਅਰ ਹੁਣ ਲਗਵਾ ਰਹੇ ਹਨ. ਇੱਥੇ ਸਤਿਗੁਰੂ ਜੀ ਦੀਆਂ ਇਹ ਵਸਤਾਂ ਹਨ ਪੰਘੂੜਾ ਸਾਹਿਬ, ਜਿਸ ਉੱਤੇ ਬਾਲਗੁਰੂ ਵਿਰਾਜਦੇ ਰਹੇ ਹਨ. ਦਸ਼ਮੇਸ਼ ਦੇ ਚਾਰ ਤੀਰ. ਇੱਕ ਛੋਟੀ ਤਲਵਾਰ. ਇੱਕ ਛੋਟਾ ਖੰਡਾ. ਇੱਕ ਛੋਟਾ ਕਟਾਰ. ਕਲਗੀਧਰ ਦਾ ਕੰਘਾ ਚੰਦਨ ਦਾ. ਦਸ਼ਮੇਸ਼ ਦੀਆਂ ਖੜਾਵਾਂ ਹਾਥੀਦੰਦ ਦੀਆਂ. ਗੁਰੂ ਤੇਗਬਹਾਦੁਰ ਸਾਹਿਬ ਦੀਆਂ ਖੜਾਵਾਂ ਚੰਦਨ ਦੀਆਂ. ਕਲਗੀਧਰ ਬਾਲ ਅਵਸਥਾ ਵਿੱਚ ਜੋ ਗੁਰਮੁਖੀ ਅੱਖਰ ਪੈਂਤੀ ਦੇ ਲਿਖਦੇ ਰਹੇ ਹਨ, ਉਹ ਭੀ ਕਾਗਜਾਂ ਉੱਤੇ ਚਿੰਨ੍ਹਿਤ ਹਨ. ਹਰਿਮੰਦਿਰ ਦੀ ਆਮਦਨ:- ਬਿਹਾਰ ਦੇ ਅਮੀਰ ਗੋਪਾਲ ਸਿੰਘ ਦੀ ਗੁਰਦ੍ਵਾਰੇ ਦੇ ਨਾਮ ਲਾਈ ੪੫੦ ਵਿੱਘੇ ਜਮੀਨ, ਜਿਸ ਦੀ ਆਮਦਨ ੧੦੦੦) ਰੁਪਯਾ ਸਾਲ ਹੈ. ਗਵਰਨਮੈਂਟ ਤੋਂ ੩੧।- )॥ ਮਾਹਵਾਰ. ਰਿਆਸਤ ਨਾਭੇ ਤੋਂ ੫੦੦) ਸਾਲਾਨਾ. ਰਿਆਸਤ ਜੀਂਦ ਤੋਂ ੪੭੦) ਸਾਲਾਨਾ ਰਿਆਸਤ ਪਟਿਆਲੇ ਤੋਂ ਦੋ ਰੁਪਯੇ ਰੋਜ ਦੇ ਹਿਸਾਬ ੭੨੦) ਰੁਪਏ ਸਾਲਾਨਾ. ਰਿਆਸਤ ਫਰੀਦਕੋਟ ਤੋਂ ੪੫੬।) ਸਾਲਾਨਾ. ਪਟਨੇ ਦੇ ਮਹੱਲਾ ਰਾਨੀਪੁਰ ਦੀ ੨੨ ਵਿੱਘੇ ਜਮੀਨ ਤੋਂ ੧੬੦) ਸਾਲਾਨਾ. ਮਹੱਲਾ ਰਕਾਬਗੰਜ ਦੀ ਜਮੀਨ ਤੋਂ ੪੪।) ਸਾਲਾਨਾ. ਮਹੱਲਾ ਜੱਲਾ ਦੀ ਜਮੀਨ ਤੋਂ ੪੦) ਸਾਲਾਨਾ. ਨਾਭੇ ਦੇ ਸੁਰਗਵਾਸੀ ਅਹਿਲਕਾਰ ਦੀਵਾਨ ਬਿਸਨਸਿੰਘ ਜੀ ਵੱਲੋਂ ੪੭) ਸਾਲਾਨਾ. ਗੁਰੂ ਕੇ ਬਾਗ ਦੀ ਆਮਦਨ ੫੦) ਸਾਲਾਨਾ. (੨) ਗੁਰੂ ਕਾ ਬਾਗ- ਇਹ ਪਟਨੇ ਦੀ ਕਬਰਿਸਤਾਨ ਪਾਸ ਕਾਜੀਆਂ ਦਾ ਬਾਗ ਸੀ, ਜਦ ਗੁਰੂ ਤੇਗਬਹਾਦੁਰ ਸਾਹਿਬ ਪਟਨੇ ਆਏ ਤਾਂ ਕਾਜੀ ਨੇ ਇਹ ਭੇਟਾ ਕੀਤਾ, ਇੱਥੇ ਮੰਜੀ ਸਾਹਿਬ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਵੈਸਾਖ ਸੁਦੀ ੫. ਨੂੰ ਮੇਲਾ ਲਗਦਾ ਹੈ. (੩) ਗੋਬਿੰਦਘਾਟ- ਗੰਗਾ ਦੇ ਕਿਨਾਰੇ ਉਹ ਘਾਟ, ਜਿੱਥੇ ਦਸ਼ਮੇਸ਼ ਜੀ ਜਲਕ੍ਰੀੜਾ ਕਰਦੇ ਅਤੇ ਕਿਸ਼ਤੀਆਂ ਤੇ ਸਵਾਰ ਹੋਕੇ ਗੰਗਾ ਦੇ ਸੈਰ ਨੂੰ ਜਾਂਦੇ ਸਨ. ਗੁਰੂ ਗ੍ਰੰਥਸਾਹਿਬ ਜੀ ਦੇ ਪ੍ਰਕਾਸ਼ ਲਈ ਛੋਟਾ ਮਕਾਨ ਬਣਿਆ ਹੋਇਆ ਹੈ. (੪) ਬੜੀ (ਵਡੀ) ਸੰਗਤ. ਗਊਘਾਟ ਮਹੱਲੇ ਵਿੱਚ ਇਹ ਜੈਤ (ਅਥਵਾ ਜੈਤਾਮੱਲ) ਸੇਠ ਦੀ ਹਵੇਲੀ ਦੀ ਥਾਂ ਹੈ. ਗੁਰੂ ਤੇਗਬਹਾਦੁਰ ਸਾਹਿਬ ਪਟਨੇ ਵਿੱਚ ਆਕੇ ਸਭ ਤੋਂ ਪਹਿਲਾਂ ਇੱਥੇ ਹੀ ਵਿਰਾਜੇ ਹਨ. ਜੈਤ ਸੇਠ ਨੇ ਪ੍ਰੇਮਭਾਵ ਨਾਲ ਸੇਵਾ ਕੀਤੀ, ਹੁਣ ਇਹ ਸੁੰਦਰ ਗੁਰਦ੍ਵਾਰਾ ਹੈ. (੫) ਮੈਨੀ ਸੰਗਤ. ਇਸ ਦਾ ਨਾਮ ਛੋਟੀ ਸੰਗਤ ਭੀ ਹੈ. ਦੇਖੋ, ਮੈਨੀ ਸੰਗਤਿ. (੬) ਮੋਹਨਮਾਈ ਕੀ ਸੰਗਤਿ. ਇਹ ਵੱਡੀ ਧਰਮਾਤਮਾ ਮਾਈ ਸੀ. ਕਲਗੀਧਰ ਇਸ ਦਾ ਪ੍ਰੇਮ ਭਾਵ ਜਾਣਕੇ ਕਈ ਵਾਰ ਇਸ ਦੇ ਘਰ ਚਰਣ ਪਾਂਉਂਦੇ ਅਤੇ ਚਣਿਆਂ (ਛੋਲਿਆਂ) ਦੀਆਂ ਤਲੀਆਂ ਹੋਈਆਂ ਘੁੰਘਣੀਆਂ ਛਕਦੇ. ਇਹ ਥਾਂ ਗੈਰ ਆਬਾਦ ਹੈ. ਸਿੱਖਾਂ ਦੀ ਅਨਗਹਿਲੀ ਕਰਕੇ ਗੁਰਦ੍ਵਾਰਾ ਨਹੀਂ ਬਣਿਆ। ਪਟਨੇ ਸਾਹਿਬ ਦੇ ਗੁਰਦ੍ਵਾਰੇ ਨੰਃ ੨, ੩, ੪. ਅਤੇ ੬. ਹਰਿਮੰਦਿਰ ਦੇ ਮਹੰਤ ਦੇ ਅਧੀਨ ਹਨ. ਨੰਃ ੫. ਦੇ ਸ੍ਵਤੰਤ੍ਰ ਪ੍ਰਬੰਧਕਰਤਾ ਨਿਰਮਲੇ ਸਿੰਘ ਹਨ.

ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ →

ਤਖ਼ਤ ਸ੍ਰੀ ਦਰਬਾਰ ਸਾਹਿਬ ਪਟਨਾ ਸਾਹਿਬ ਸਿੱਖੀ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਗੁਰਦਵਾਰਾ ਸਾਹਿਬ "ਪਟਨਾ ਸ਼ਹਿਰ" ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਯਾਦਗਾਰ ਵੱਜੋਂ ਗੰਗਾ ਨਦੀ ਦੇ ਕਿਨਾਰੇ ਉੱਤੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ(1780-1839) ਨੇ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਏਥੇ ਗੰਗਾ ਦੇ ਕਿਨਾਰੇ ਗੁਰਦਵਾਰਾ ਕੰਗਣ ਘਾਟ ਸਾਹਿਬ ਵੀ ਮੌਜੂਦ ਹੈ ਜੋ ਕਿ ਤੱਖਤ ਸਾਹਿਬ ਦੇ ਬਿਲਕੁਲ ਨੇੜੇ ਉੱਤਰ ਵਾਲੀ ਸਾਹਿਬ ਸਥਿਤ ਹੈ ਅਤੇ ਗੁਰਦਵਾਰਾ ਸਾਹਿਬ ਪੂਰਬ-ਦੱਖਣ ਵੱਲ ਲਗਭਗ 200 ਮੀਟਰ ਦੀ ਵਿੱਥ ਤੇ ਗੁਰਦਵਾਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਸੁਸ਼ੋਭਿਤ ਹੈ ਜਿਹਨਾਂ ਦੀ ਕਾਰ ਸੇਵਾ ਦੀ ਸੰਭਾਲ ਬਾਬਾ ਭੂਰੀ ਵਾਲੇ ਕਰ ਰਹੇ ਹਨ l ਇਸਤੋਂ ਇਲਾਵਾ ਪਟਨਾ ਸਾਹਿਬ ਵਿਖੇ 3 ਗੁਰਦਵਾਰਾ ਹੋਰ ਵੀ ਹਨ ਜੋ ਕਿ 25 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਹਨ l ਇਹਨਾਂ ਵਿਚੋਂ ਇਕ ਹੈ ਗੁਰਦਵਾਰਾ ਗੁਰੂ ਕਾ ਬਾਗ 7 ਕਿਲੋਮੀਟਰ, ਦੂਜਾ ਗੁਰਦਵਾਰਾ ਹਾਁਡੀ ਸਾਹਿਬ 25 ਕਿਲੋਮੀਟਰ, ਗੁਰਦਵਾਰਾ ਸੁਨਾਰ ਟੋਲੀ 500 ਮੀਟਰ ਦੀ ਵਿੱਥ ਤੇ ਸੁਸ਼ੋਭਿਤ ਹਨ l

ਪੰਜਾਬੀ ਵਿਕੀਪੀਡੀਆ, ਲੇਖ "ਤਖ਼ਤ ਸ੍ਰੀ ਪਟਨਾ ਸਾਹਿਬ" ਵਿਚੋਂ · CC BY-SA 4.0

Takht Sri Patna Sahib also known as Takhat Sri Harimandir Ji, Patna Sahib, is one of the five takhts of the Sikhs, located in Patna, Bihar, India. The edifice has been reconstructed at least twice; in the early 19th century after a fire and in the mid-20th century after an earthquake.

Quoted from English Wikipedia, article "Takht Sri Patna Sahib" · CC BY-SA 4.0

ਪੂਰਾ ਲੇਖ — ਪੰਜਾਬੀ ਵਿਕੀਪੀਡੀਆ

ਤਖ਼ਤ ਸ੍ਰੀ ਦਰਬਾਰ ਸਾਹਿਬ ਪਟਨਾ ਸਾਹਿਬ ਸਿੱਖੀ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਗੁਰਦਵਾਰਾ ਸਾਹਿਬ "ਪਟਨਾ ਸ਼ਹਿਰ" (Patna City) ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ (22 ਦਸੰਬਰ 1666) ਦੀ ਯਾਦਗਾਰ ਵੱਜੋਂ ਗੰਗਾ ਨਦੀ ਦੇ ਕਿਨਾਰੇ ਉੱਤੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ(1780-1839) ਨੇ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਏਥੇ ਗੰਗਾ ਦੇ ਕਿਨਾਰੇ ਗੁਰਦਵਾਰਾ ਕੰਗਣ ਘਾਟ ਸਾਹਿਬ ਵੀ ਮੌਜੂਦ ਹੈ ਜੋ ਕਿ ਤੱਖਤ ਸਾਹਿਬ ਦੇ ਬਿਲਕੁਲ ਨੇੜੇ ਉੱਤਰ ਵਾਲੀ ਸਾਹਿਬ ਸਥਿਤ ਹੈ ਅਤੇ ਗੁਰਦਵਾਰਾ ਸਾਹਿਬ ਪੂਰਬ-ਦੱਖਣ ਵੱਲ ਲਗਭਗ 200 ਮੀਟਰ ਦੀ ਵਿੱਥ ਤੇ ਗੁਰਦਵਾਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਸੁਸ਼ੋਭਿਤ ਹੈ ਜਿਹਨਾਂ ਦੀ ਕਾਰ ਸੇਵਾ ਦੀ ਸੰਭਾਲ ਬਾਬਾ ਭੂਰੀ ਵਾਲੇ ਕਰ ਰਹੇ ਹਨ l ਇਸਤੋਂ ਇਲਾਵਾ ਪਟਨਾ ਸਾਹਿਬ ਵਿਖੇ 3 ਗੁਰਦਵਾਰਾ ਹੋਰ ਵੀ ਹਨ ਜੋ ਕਿ 25 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਹਨ l ਇਹਨਾਂ ਵਿਚੋਂ ਇਕ ਹੈ ਗੁਰਦਵਾਰਾ ਗੁਰੂ ਕਾ ਬਾਗ 7 ਕਿਲੋਮੀਟਰ, ਦੂਜਾ ਗੁਰਦਵਾਰਾ ਹਾਁਡੀ ਸਾਹਿਬ 25 ਕਿਲੋਮੀਟਰ, ਗੁਰਦਵਾਰਾ ਸੁਨਾਰ ਟੋਲੀ 500 ਮੀਟਰ ਦੀ ਵਿੱਥ ਤੇ ਸੁਸ਼ੋਭਿਤ ਹਨ l

ਗੁਰਦੁਆਰਾ ਪਟਨਾ ਸਾਹਿਬ

"ਜਿਵੇਂ ਚਾਰਲਜ਼ ਵਿਲਕਿਨਜ਼ ਨੇ ਬਿਆਨਿਆ" ਲਿਖਾਰੀ ਪ੍ਰੋਫ਼ੈਸਰ ਕਿਰਪਾਲ ਸਿੰਘ

ਚਾਰਲਜ਼ ਵਿਲਕਿਨਜ਼ 18ਵੀਂ ਸਦੀ ਦਾ ਇੱਕ ਸੋਧ-ਕਰਤਾ ਸੀ। ਆਪਜੀ ਨੇ ਸੰਸਕ੍ਰਿਤ ਅਤੇ ਫ਼ਾਰਸੀ ਦਾ ਵਿਆਕਰਨ ਤਿਆਰ ਕਰਵਾਇਆ ਅਤੇ ਇਨ੍ਹਾਂ ਨੂੰ ਸੰਸਕ੍ਰਿਤ ਦਾ ਪਿਤਾਮਾ ਭੀ ਕਿਹਾ ਜਾਂਦਾ ਹੈ। ਉਹਨਾਂ ਨੇ 1 ਮਾਰਚ 1781 ਨੂੰ ਲਿਖਿਆ:

"ਮੇਰੇ ਕਲਕੱਤਾ ਛੱਡਣ ਤੋਂ ਪਹਿਲਾਂ ਮੈਨੂੰ ਇੱਕ ਸੱਜਣ ਨੇ ਦੱਸਿਆ ਕਿ 'ਸਿੱਖ' ਨਾਂ ਦੇ ਇੱਕ ਫ਼ਿਰਕੇ ਦੇ ਲੋਕ ਜੋ ਹਿੰਦੂਆਂ ਅਤੇ ਮੁਸਲਮਾਨਾਂ ਨਾਲੋਂ ਵੱਖਰੇ ਹਨ ਅਤੇ ਪਟਨਾ ਦੇ ਆਲੇ-ਦੁਆਲੇ ਕਾਫ਼ੀ ਤਾਦਾਦ ਵਿੱਚ ਵਸੇ ਹੋਏ ਹਨ।"

ਉਹ ਬਨਾਰਸ ਜਾਂਦੇ ਹੋਏ ਪਟਨਾ ਰੁਕੇ। ਉਹਨਾਂ ਵੱਲੋਂ ਗੁਰਦੁਆਰਾ ਪਟਨਾ ਸਾਹਿਬ ਦਾ ਵਰਨਣ ਇਉਂ ਕੀਤਾ ਗਿਆ:

"ਮੈਨੂੰ ਸਿੱਖਾਂ ਦਾ ਵਿਦਿਆਲਾ ਲੱਭਿਆ ਜੋ ਕਿ ਮਾਲ ਘਰ ਤੋਂ ਬਹੁਤੀ ਦੂਰ ਨਹੀਂ ਸੀ। ਜਿਵੇਂ ਮੈਂ ਦਰਸ਼ਨੀ ਡਿਓਢੀ ਰਾਹੀਂ ਗੁਰਦੁਆਰੇ ਵਿੱਚ ਜਾਣ ਲੱਗਾ, ਮੈਨੂੰ ਦੋ ਸਿੱਖਾਂ ਨੇ ਦੱਸਿਆ ਕਿ ਗੁਰਦੁਆਰਾ ਹਰ ਫ਼ਿਰਕੇ ਦੇ ਲੋਕਾਂ ਲਈ ਖੁਲ੍ਹਾ ਹੈ ਪਰ ਅੰਦਰ ਜਾਣ ਤੋਂ ਪਹਿਲਾਂ ਮੈਨੂੰ ਜੁਤੀਆਂ ਉਤਾਰਨੀਆਂ ਪੈਣਗੀਆਂ। ਐਸਾ ਕਰਨ ਉੱਪਰੰਤ, ਉਹ ਮੈਨੂੰ ਸੰਗਤ ਵਿੱਚ ਲੈ ਗਏ। ਸੰਗਤ ਦੀ ਤਾਦਾਦ ਇਤਨੀ ਸੀ ਕਿ ਪੂਰਾ ਹਾਲ ਭਰਿਆ ਪਿਆ ਸੀ।"

ਸੰਗਤ

ਸੰਗਤ ਹਾਲ ਦੇ ਦੋਵੇਂ ਪਾਸੇ ਗਲੀਚੇ ਉੱਪਰ ਬੈਠੀ ਸੀ ਤਾਕਿ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਦਰਵਾਜ਼ੇ ਤੱਕ ਆਉਣ-ਜਾਣ ਦੀ ਜਗ੍ਹਾ ਬਣੀ ਰਹੇ। ਇੱਕ ਚਿੱਟੀ ਦਾੜ੍ਹੀ ਵਾਲਾ ਬਜ਼ੁਰਗ ਮੱਥਾ ਟੇਕਣ ਤੋਂ ਬਾਅਦ ਗੁਰਬਾਣੀ ਕੀਰਤਨ ਕਰਨ ਲੱਗ ਪਿਆ ਅਤੇ ਉਸ ਦੇ ਇੱਕ ਪਾਸੇ ਤਬਲਾ ਅਤੇ ਦੂਜੇ ਪਾਸੇ ਛੈਣੇ ਲਈ ਕੁਝ ਲੋਕ ਸੰਗੀਤ ਕਰਨ ਲੱਗੇ। ਸੰਗਤ ਭੀ ਆਨੰਦ ਵਿੱਚ ਕੀਰਤਨ ਕਰਨ ਲੱਗੀ ਅਤੇ ਜਿਵੇਂ ਮੈਨੂੰ ਬਾਅਦ ਵਿੱਚ ਪਤਾ ਲੱਗਾ, ਕੀਰਤਨ ਇੱਕ, ਸਰਵ-ਵਿਆਪਕ ਅਕਾਲ ਪੁਰਖ ਦੀ ਉਸਤਤਿ ਵਿੱਚ ਸੀ।

ਮੈਨੂੰ ਅੰਦਰੂਨੀ ਖੁਸ਼ੀ ਦਾ ਅਹਿਸਾਸ ਹੋਇਆ, ਮੈਂ ਕਦੀ ਕਿਸੇ ਦੇ ਮੂਂ`ਹ ਉੱਤੇ ਅਜਿਹੇ ਆਨੰਦ ਦੇ ਭਾਵ ਨਹੀਂ ਸੀ ਵੇਖੇ ਜਿਹੇ ਉਸ ਬਜ਼ੁਰਗ ਦੇ ਮੂੰਹ ਉੱਪਰ ਸਨ। ਕੀ ਰਤਨ ਤੋਂ ਬਾਅਦ ਸੰਗਤ ਉੱਠ ਖੜ੍ਹੀ ਹੋਈ ਅਤੇ ਇੱਕ ਨੌਜੁਆਨ ਗੁਰੂ ਸਾਹਿਬ ਵੱਲ ਮੂੰਹ ਕਰ ਕੇ ਉੱਚੀ ਆਵਾਜ਼ ਵਿੱਚ ਅਰਦਾਸ ਕਰਨ ਲੱਗਾ ਅਤੇ ਸੰਗਤ ਭੀ ਥੋੜ੍ਹੀ-ਥੋੜ੍ਹੀ ਦੇਰ ਬਾਅਦ 'ਵਾਹਿਗੁਰੂ' ਉੱਚਾਰਦੀ। ਇਸ ਤੋਂ ਬਾਅਦ ਸੰਗਤ ਨੂੰ ਲੰਗਰ ਵਿੱਚ ਸ਼ਾਮਿਲ ਹੋਣ ਲਈ ਗੁਜ਼ਾਰਿਸ਼ ਕੀਤੀ ਗਈ।

ਕੜਾਹ-ਪ੍ਰਸਾਦਿ

ਦੋ ਆਦਮੀ ਇੱਕ ਲੋਹੇ ਦੀ ਵੱਡੀ ਕੜਾਹੀ ਲੈ ਕੇ ਆਏ ਅਤੇ ਇੱਕ ਸਟੂਲ ਉੱਪਰ ਰੱਖ ਦਿੱਤੀ। ਇਸ ਤੋਂ ਬਾਅਦ ਸਭ ਨੂੰ ਪੱਤਲਾਂ ਦਿੱਤੀਆਂ ਗਈਆਂ ਅਤੇ ਕੁਝ ਲੋਕ ਪਲੇਟਾਂ ਵਿੱਚ ਕੜਾਹ-ਪ੍ਰਸਾਦਿ ਪਾ ਕੇ ਸੰਗਤ ਨੂੰ ਵਰਤਾਉਂਦੇ ਰਹੇ। ਫ਼ਿਰ ਮੈਨੂੰ ਪਤਾਸੇ ਭੀ ਦਿੱਤੇ ਗਏ ਅਤੇ ਦੱਸਿਆ ਗਿਆ ਕਿ ਅਜਿਹਾ ਦਿਨ ਵਿੱਚ ਦੋ ਵਾਰ ਕੀਤਾ ਜਾਂਦਾ ਹੈ।

ਬਾਹਰਲੇ ਲਿੰਕ

Official Website for:- Takht Sri Patna Sahib Jee Archived 2013-09-26 at the Wayback Machine.

Shiromani Gurdwara Parbandhak Committee, Amritsar:- Takht Sri Patna Sahib Archived 2010-06-12 at the Wayback Machine.

Sri Dasam Granth Archived 2008-03-08 at the Wayback Machine.

Sikhs celebrate 3-day Prakash Utsav in Patna Archived 2009-02-17 at the Wayback Machine.

ਪੰਜਾਬੀ ਵਿਕੀਪੀਡੀਆ, ਲੇਖ "ਤਖ਼ਤ ਸ੍ਰੀ ਪਟਨਾ ਸਾਹਿਬ" — ਪੂਰਾ ਲੇਖ · CC BY-SA 4.0

Full article — English Wikipedia

History

Guru Gobind Singh, the tenth Sikh Guru, was born in Patna on 22 December 1666. He spent his early years here before moving to Anandpur Sahib. Besides being the birthplace of Guru Gobind Singh, Patna was also honored by the visits of Guru Nanak and Guru Tegh Bahadur.

The site was visited by Sir Charles Wilkins, who wrote an account in 1781, later published in the Asiatic Researches periodical. Shortly after this, the building burnt down in a fire and was subsequently reconstructed by Maharaja Ranjit Singh of the Sikh Empire in the early 19th century, marking again the birthplace of Guru Gobind Singh. Due to the damage caused by an earthquake in 1934, the building was rebuilt between 1948 and 1957 for ₹2,000,000.

The current acting jathedar of Takht Patna Sahib is Baldev Singh, who was appointed by Harpreet Singh, the acting jathedar of the Akal Takht on 2 December 2022.

Presidents

This is a list of presidents of the Takhat Sri Harimandir Ji, Patna Sahib Prabandhak Committee:

English Wikipedia, article "Takht Sri Patna Sahib" — full text · CC BY-SA 4.0

ਇਹ ਗੁਰਦੁਆਰਾ ਇੱਥੇ ਵੀ ਆਉਂਦਾ ਹੈ

ਨਾਂ ਦੇ ਮੇਲ ਨਾਲ ਲੱਭੇ।

ਨੇੜੇ ਦੇ ਗੁਰਦੁਆਰੇ

ਨੇੜੇ ਦੇ ਇਤਿਹਾਸਕ ਗੁਰਦੁਆਰੇ

ਪਟਨਾ ਦੇ ਸਾਰੇ ੭ ਗੁਰਦੁਆਰੇ →

ਇਸ ਗੁਰਦੁਆਰੇ ਬਾਰੇ ਜਾਣਦੇ ਹੋ?

ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।

ਜਾਣਕਾਰੀ ਭੇਜੋ

📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ

ਫ਼ੋਟੋ ਜਾਂਚ ਤੋਂ ਬਾਅਦ ਲੱਗੇਗੀ। ਫ਼ੋਟੋ ਵਿਚਲੀ ਕੈਮਰੇ ਦੀ ਜਾਣਕਾਰੀ (ਜਿਵੇਂ ਟਿਕਾਣਾ) ਹਟਾ ਦਿੱਤੀ ਜਾਂਦੀ ਹੈ।

ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ

Names, addresses, phone and hours: © OpenStreetMap contributors (ODbL), as entered there — anyone can correct them on openstreetmap.org. Photos: Wikimedia Commons, each with its photographer and licence. History: Wikipedia (CC BY-SA 4.0). Nothing here is written by World of Sikhs.