ਗੁਰਦੁਆਰਾ ਪੰਜੋਖਰਾ ਸਾਹਿਬ
Gurdwara Panjokhra Sahib

- ਸ਼ਹਿਰ / ਪਿੰਡ
- Panjokhara
- ਪਤਾ
- Panjokhara, Ambala, Haryana
ਇਤਿਹਾਸ ਅਤੇ ਜਾਣਕਾਰੀ
ਇਸ ਥਾਂ ਬਾਰੇ — ਪੰਜੋਖਰਾ
ਜਿਲਾ, ਤਸੀਲ, ਥਾਣਾ ਅੰਬਾਲਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਛੀ ਮੀਲ ਪੂਰਵ ਪੱਕੀ ਸੜਕ ਪੁਰ ਹੈ. ਇਸ ਪਿੰਡ ਤੋਂ ਇੱਕ ਫਰਲਾਂਗ ਉੱਤਰ ਪੂਰਵ ਅੱਠਵੇਂ ਸਤਿਗੁਰੂ ਦਾ ਗੁਰਦ੍ਵਾਰਾ ਹੈ. ਗੁਰੂ ਹਰਿਕ੍ਰਿਸ਼ਨ ਸਾਹਿਬ ਜਦ ਦਿੱਲੀ ਨੂੰ ਜਾ ਰਹੇ ਸਨ. ਤਾਂ ਇਸ ਥਾਂ ਵਿਰਾਜੇ. ਕ੍ਰਿਸਨ ਲਾਲ ਪੰਡਿਤ ਨੇ ਸਤਿਗੁਰਾਂ ਤੋਂ ਗੀਤਾ ਦੇ ਅਰਥ ਪੁੱਛੇ, ਇਸ ਪੁਰ ਗੁਰੂ ਸਾਹਿਬ ਨੇ ਇੱਕ ਮੂਰਖਰਾਜ ਛੱਜੂ ਝੀਵਰ ਤੋਂ ਗੀਤਾ ਦੇ ਚਮਤਕਾਰੀ ਅਰਥ ਸੁਣਵਾਏ. ਸ਼ਕਤਿ ਦੇਖਕੇ ਪੰਡਿਤ ਨੇ ਗੁਰਸਿੱਖੀ ਧਾਰਣ ਕੀਤੀ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਹਨ. ਦੋ ਸੌ ਵਿੱਘੇ ਜ਼ਮੀਨ ਸਿੱਖ ਰਾਜ ਸਮੇਂ ਦੀ ਹੈ. ਪੁਜਾਰੀ ਸਿੰਘ ਹੈ. ਪਹਿਲੀ ਫੱਗੁਣ ਨੂੰ ਮੇਲਾ ਹੁੰਦਾ ਹੈ.
ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ → · ਪਿੰਡ / ਸ਼ਹਿਰ ਦੇ ਨਾਂ ਨਾਲ ਮਿਲਾਇਆ
ਨੇੜੇ ਦੇ ਗੁਰਦੁਆਰੇ
ਨੇੜੇ ਦੇ ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ੭.੬ ਕਿ.ਮੀ. · Ambala
ਨਾਡਾ ਸਾਹਿਬ ✦੩੨ ਕਿ.ਮੀ. · Panchkulaਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ੩੭ ਕਿ.ਮੀ. · Patiala
ਗੁਰਦੁਆਰਾ ਦੁਖ ਨਿਵਾਰਨ ਸਾਹਿਬ ✦੪੪ ਕਿ.ਮੀ. · Patialaਗੁਰੂਦੁਆਰਾ ਨੌਂ ਲੱਖਾ ਸਾਹਿਬ ✦੪੫ ਕਿ.ਮੀ. · Fatehgarh Sahib
ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ✦੫੦ ਕਿ.ਮੀ. · Fatehgarh Sahib

ਇਸ ਗੁਰਦੁਆਰੇ ਬਾਰੇ ਜਾਣਦੇ ਹੋ?
ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।
📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ
ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ