ਗੁਰਦੁਆਰਾ ਸਾਹਿਬ ਪਾਤਸ਼ਾਹੀ ੧੦ ਗੁਰੂਸਰ ਜਲਾਲ
Gurdwara Sahib Patshahi 10, Gurusar Jalal
- ਸ਼ਹਿਰ / ਪਿੰਡ
- ਗੁਰੂਸਰ (Gurusar)
- ਪਤਾ
- Gurusar, Bathinda, Punjab
Google Maps ਤੋਂ ਜਾਣਕਾਰੀ
- ਰੇਟਿੰਗ
- 4.1 / 5 · 9 Google reviews
- ਪਤਾ
- F5W2+M2X Gurdwara Sahib, Gurusar, Aklia Jalal, Punjab 151108, India
- ਖੁੱਲ੍ਹਣ ਦਾ ਸਮਾਂ
- Monday: Open 24 hours
- Tuesday: Open 24 hours
- Wednesday: Open 24 hours
- Thursday: Open 24 hours
- Friday: Open 24 hours
- Saturday: Open 24 hours
- Sunday: Open 24 hours
Google Maps ਉੱਤੇ ਵੇਖੋ ↗ · Google Maps
ਇਤਿਹਾਸ ਅਤੇ ਜਾਣਕਾਰੀ
ਇਸ ਥਾਂ ਬਾਰੇ — ਗੁਰੂਸਰ
ਸੰਗ੍ਯਾ- ਉਹ ਤਾਲ, ਜੋ ਸਤਿਗੁਰੂ ਦਾ ਲਗਵਾਇਆ ਅਥਵਾ ਗੁਰੂ ਨਾਲ ਸੰਬੰਧ ਰਖਦਾ ਹੈ. ਇਸ ਨਾਉਂ ਦੇ ਅਨੇਕਾਂ ਤਾਲ ਅਤੇ ਗੁਰਦ੍ਵਾਰੇ ਹਨ, ਪਰ ਜੋ ਬਹੁਤ ਪ੍ਰਸਿੱਧ ਹਨ ਉਹ ਇੱਥੇ ਲਿਖਦੇ ਹਾਂ- ੧. ਫਿਰੋਜ਼ਪੁਰ ਦੇ ਜਿਲੇ ਮੇਹਰਾਜ ਪਿੰਡ ਦੀ ਹੱਦ ਵਿੱਚ ਛੀਵੇਂ ਸਤਿਗੁਰੂ ਦਾ ਤਾਲ, ਜਿਸ ਦੇ ਕਿਨਾਰੇ ਡੇਰਾ ਜਮਾਕੇ ਸ਼ਾਹੀਸੈਨਾ ਨਾਲ ਤੀਜਾ ਜੰਗ ਗੁਰੂ ਸਾਹਿਬ ਨੇ ਕੀਤਾ. ਇੱਥੇ ਇੱਕ ਦਮਦਮਾ ਹੈ, ਜਿਸ ਹੇਠ ਫੌਜੀ ਸਰਦਾਰ ਦਬਾਏ ਹੋਏ ਹਨ. ਜਿਸ ਥਾਂ ਗੁਰੂ ਸਾਹਿਬ ਦਾ ਤੰਬੂ ਸੀ ਉੱਥੇ ਮਹਾਰਾਜਾ ਹੀਰਾ ਸਿੰਘ ਸਾਹਿਬ ਨਾਭਾਪਤੀ ਨੇ ਬਹੁਤ ਸੁੰਦਰ ਗੁਰਦ੍ਵਾਰਾ ਬਣਵਾਇਆ ਹੈ. ਇਸ ਥਾਂ ਦੇ ਮਹੰਤ ਭਾਈ ਗੱਜਾ ਸਿੰਘ ਜੀ ਸਿੱਖਾਂ ਵਿੱਚ ਅਦੁਤੀ ਰਾਗ ਵਿਦ੍ਯਾ ਦੇ ਪੰਡਿਤ ਹੋਏ ਹਨ. ਜਿਨ੍ਹਾਂ ਨੇ ਉਨਾਂ ਦੇ ਤਾਊਸ ਦਾ ਆਲਾਪ ਸੁਣਿਆ ਹੈ ਉਹ ਕਦੇ ਉਨ੍ਹਾਂ ਨੂੰ ਨਹੀਂ ਭੁੱਲਦੇ. ੨. ਦਸ਼ਮੇਸ਼ ਦਾ ਦਮਦਮੇਂ (ਸਾਬੋ ਕੀ ਤਲਵੰਡੀ) ਇੱਕ ਤਾਲ. ਇਹ ਨੌਵੇਂ ਸਤਿਗੁਰੂ ਅਤੇ ਦਸਵੇਂ ਪਾਤਸ਼ਾਹ ਦੇ ਚਰਣਾਂ ਨਾਲ ਪਵਿਤ੍ਰ ਹੋਇਆ ਹੈ. ੩. ਮਾਛੀਵਾੜੇ ਤੋਂ ਪੰਜ ਕੋਹ ਦੱਖਣ ਵੱਲ ਲੱਲ ਪਿੰਡ ਵਿੱਚ ਦਸ਼ਮੇਸ਼ ਦਾ ਅਸਥਾਨ. ੪. ਪਿੰਡ ਸਰਾਵ (ਸਰਾਵਾਂ) ਅਤੇ ਬਹਿਬਲ ਦੇ ਮੱਧ ਇੱਕ ਗੁਰਅਸਥਾਨ, ਜੋ ਰਿਆਸਤ ਫਰੀਦਕੋਟ ਥਾਣਾ ਕੋਟਕਪੂਰਾ ਵਿੱਚ ਹੈ. ਇਸ ਦੀ ਇਮਾਰਤ ਦੀ ਸੇਵਾ ਰਿਆਸਤ ਵੱਲੋਂ ਹੋਈ ਹੈ. ਇੱਕ ਹਲ ਦੀ ਜਮੀਨ ਮੁਆਫ ਹੈ, ਇੰਤਜਾਮ ਰਿਆਸਤ ਦੀ ਗੁਰਦ੍ਵਾਰਾ ਪ੍ਰਬੰਧਕ ਕਮੇਟੀ ਦੇ ਹੱਥ ਹੈ. ੫. ਰਿਆਸਤ ਫਰੀਦਕੋਟ, ਥਾਣਾ ਕੋਟਕਪੂਰਾ ਵਿੱਚ ਇੱਕ ਪਿੰਡ, ਜਿਸ ਦੇ ਪਾਸ ਹੀ ਦੱਖਣ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰਦ੍ਵਾਰੇ ਪਾਸ ਕੱਚਾ ਤਾਲ ਗੁਰੂ ਸਾਹਿਬ ਦੇ ਵੇਲੇ ਦਾ ਹੈ. ਰਿਆਸਤ ਵੱਲੋਂ ੪੦ ਘੁਮਾਉਂ ਜ਼ਮੀਨ ਹੈਂ. ਵੈਸਾਖੀ ਅਤੇ ਮਾਘੀ ਨੂੰ ਮੇਲਾ ਹੁੰਦਾ ਹੈ. ਇਹ ਰੇਲਵੇ ਸਟੇਸ਼ਨ ਰੁਮਾਣਾ ਅਲਬੇਲ ਸਿੰਘ ਤੋਂ ਤਿੰਨ ਮੀਲ ਪੂਰਵ ਹੈ। ੬. ਜਿਲਾ ਫਿਰੋਜ਼ਪੁਰ ਵਿੱਚ ਮੁਕਤਸਰ ਤੋਂ ਅੱਠ ਕੋਹ ਦੱਖਣ ਇੱਕ ਪਿੰਡ, ਜਿਸ ਦੀ ਢਾਬ ਦੇ ਕਿਨਾਰੇ ਦਸ਼ਮੇਸ਼ ਵਿਰਾਜੇ ਹਨ. ਗੁਰਦ੍ਵਾਰੇ ਨਾਲ ੨੫ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਰੇਲਵੇ ਸਟੇਸ਼ਨ ਫਕਰਸਰ ਤੋਂ ਪੰਜ ਮੀਲ ਉੱਤਰ ਹੈ। ੭. ਰਾਜ ਨਾਭਾ, ਨਜਾਮਤ ਫੂਲ ਦੇ ਥਾਣਾ ਦਯਾਲਪੁਰੇ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਰਾਮਪੁਰਾਫੂਲ ਤੋਂ ੧੮. ਮੀਲ ਉੱਤਰ ਹੈ. ਪਿੰਡ ਦੇ ਨਾਲ ਹੀ ਪੱਛਮ ਵੱਲ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਦੀਨੇ ਤੋਂ ਏਥੇ ਸੈਰ ਕਰਦੇ ਹੋਏ ਆਏ ਹਨ. ਇਹ ਗੁਰੂਸਰ ਪਿੰਡ ਉਸ ਵੇਲੇ ਨਹੀਂ ਸੀ, ਪਿੱਛੋਂ ਆਬਾਦ ਹੋਇਆ ਹੈ. ਗੁਰਦ੍ਵਾਰੇ ਨਾਲ ਰਿਆਸਤ ਨਾਭੇ ਵੱਲੋਂ ੭੦ ਘੁਮਾਉਂ ਜ਼ਮੀਨ ਹੈ. ਮਾਘੀ ਨੂੰ ਮੇਲਾ ਹੁੰਦਾ ਹੈ. ੮. ਜਿਲਾ ਅਮ੍ਰਿਤਸਰ, ਤਸੀਲ ਅਜਨਾਲਾ, ਥਾਣਾ ਲੋਪੋਕੇ ਦਾ ਪਿੰਡ "ਬੈਰਾੜ ਮਾਦੋਕੇ" ਹੈ. ਉਸ ਤੋਂ ਅੱਧ ਮੀਲ ਅਗਨਿਕੋਣ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰਦ੍ਵਾਰੇ ਪਾਸ ਇੱਕ ਪੱਕਾ ਤਾਲ ਹੈ. ੧੮. ਕਨਾਲ ਜ਼ਮੀਨ ਇਸੇ ਪਿੰਡ ਹੈ. ਮੇਲਾ ੧- ੨- ੩ ਜੇਠ ਨੂੰ ਹੁੰਦਾ ਹੈ, ਇਸ ਥਾਂ ਛੀਵੇਂ ਸਤਿਗੁਰੂ ਦਾ ਇੱਕ ਬੀਸ ਇੰਚ ਲੰਮਾ ਕਟਾਰ ਹੈ. ਰੇਲਵੇ ਸਟੇਸ਼ਨ ਗੁਰੂਸਰਸਤਲਾਣੀ ਤੋਂ ਚਾਰ ਮੀਲ ਉੱਤਰ ਹੈ. ੯. ਦੇਖੋ, ਅਜਿੱਤ ਗਿੱਲ। ੧੦ ਦੇਖੋ, ਸਧਾਰ ੨.। ੧੧ ਦੇਖੋ, ਖੇਮ ਕਰਨ। ੧੨ ਦੇਖੋ, ਗੁੱਜਰਵਾਲ। ੧੩ ਦੇਖੋ, ਚਕਰ। ੧੪ ਦੇਖੋ, ਢਿੱਲਵਾਂ ਕਲਾਂ। ੧੫ ਦੇਖੋ, ਤਿਲਕਪੁਰ। ੧੬ ਦੇਖੋ, ਪੱਤੋ ੨.। ੧੭ ਦੇਖੋ, ਭੁੱਚੋ। ੧੮ ਦੇਖੋ, ਮਹਿਰੋਂ। ੧੯ ਦੇਖੋ, ਰਹਿਸਮਾ। ੨੦ ਦੇਖੋ, ਰਣਜੀਤਗੜ੍ਹ। ੨੧ ਦੇਖੋ, ਲੋਪੋ। ੨੨ ਦੇਖੋ, ਵਜੀਦਪੁਰ।
ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ → · ਪਿੰਡ / ਸ਼ਹਿਰ ਦੇ ਨਾਂ ਨਾਲ ਮਿਲਾਇਆ
ਨੇੜੇ ਦੇ ਗੁਰਦੁਆਰੇ
ਗੁਰੁਦਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ੪.੮ ਕਿ.ਮੀ.
ਗੁਰਦੁਆਰਾ ਮਹਿਲ ਸਾਹਿਬ੪.੮ ਕਿ.ਮੀ.
ਸ੍ਰੀ ਦਰਬਾਰ ਜ਼ਫ਼ਰਨਾਮਾ ਸਾਹਿਬ੬.੪ ਕਿ.ਮੀ.
ਗੁਰਦੁਆਰਾ — Koer Singh Wala੬.੮ ਕਿ.ਮੀ.
ਗੁਰਦੁਆਰਾ ਗੰਡੂਸਰ ਸਾਹਿਬ੮ ਕਿ.ਮੀ.ਗੁਰਦੁਆਰਾ — ਦੀਨਾ੮.੬ ਕਿ.ਮੀ. · Moga
ਸ੍ਰੀ ਦਰਬਾਰ ਜ਼ਫ਼ਰਨਾਮਾ ਸਾਹਿਬ੬.੪ ਕਿ.ਮੀ.ਨੇੜੇ ਦੇ ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਗੰਗਸਰ ਸਾਹਿਬ੨੬ ਕਿ.ਮੀ. · Faridkot
ਗੁਰਦੁਆਰਾ ਮਹਿਦੀਆਣਾ ਸਾਹਿਬ ✦੩੩ ਕਿ.ਮੀ. · Ludhianaਗੁਰਦੁਆਰਾ ਹਾਜੀ ਰਤਨ੩੯ ਕਿ.ਮੀ. · Bathinda
ਗੁਰਦੁਆਰਾ ਗੁਪਤਸਰ ਸਾਹਿਬ ✦੫੦ ਕਿ.ਮੀ. · Sri Muktsar Sahib
ਗੁਰਦੁਆਰਾ ਲਿਖਣਸਰ ਸਾਹਿਬ ✦੫੭ ਕਿ.ਮੀ. · Bathinda
ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ✦੫੭ ਕਿ.ਮੀ. · Bathinda
ਗੁਰਦੁਆਰਾ ਮਹਿਦੀਆਣਾ ਸਾਹਿਬ ✦੩੩ ਕਿ.ਮੀ. · Ludhianaਗੁਰਦੁਆਰਾ ਹਾਜੀ ਰਤਨ੩੯ ਕਿ.ਮੀ. · Bathinda
ਗੁਰਦੁਆਰਾ ਗੁਪਤਸਰ ਸਾਹਿਬ ✦੫੦ ਕਿ.ਮੀ. · Sri Muktsar Sahib
ਗੁਰਦੁਆਰਾ ਲਿਖਣਸਰ ਸਾਹਿਬ ✦੫੭ ਕਿ.ਮੀ. · Bathinda
ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ✦੫੭ ਕਿ.ਮੀ. · Bathinda
ਇਸ ਗੁਰਦੁਆਰੇ ਬਾਰੇ ਜਾਣਦੇ ਹੋ?
ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।
📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ
ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ