ਗੁਰਦੁਆਰਾ — Gobindpura
Gurdwara, Gobindpura
- ਸ਼ਹਿਰ / ਪਿੰਡ
- Gobindpura
- ਪਤਾ
- Gobindpura, Mansa, Punjab
ਇਤਿਹਾਸ ਅਤੇ ਜਾਣਕਾਰੀ
ਇਸ ਥਾਂ ਬਾਰੇ — ਗੋਬਿੰਦਪੁਰਾ
ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਮਾਨਸਾ, ਥਾਣਾ ਬੋਹਾ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਉੱਤਰ ਦੇ ਪਾਸੇ ਵੱਸੋਂ ਦੇ ਨਾਲ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਨੌਵੇਂ ਸਤਿਗੁਰੂ ਇੱਕ ਰਾਤ ਇਸ ਥਾਂ ਵਿਰਾਜੇ ਹਨ. ਦਸਮ ਪਾਤਸ਼ਾਹ ਜੀ ਜਦੋਂ ਖੁਡਾਲ ਤੋਂ ਗੁਲਾਬ ਸਿੰਘ ਸੁਨਿਆਰੇ ਸਿੱਖ ਨੂੰ ਭੋਰੇ ਵਿੱਚੋਂ ਕੱਢਕੇ ਸਰਸੇ ਨੂੰ ਮੁੜੇ, ਤਾਂ ਇੱਥੇ ਚਰਣ ਪਾਏ. ਦੋਵੇਂ ਸਤਿਗੁਰਾਂ ਦੇ ਮੰਜੀ ਸਾਹਿਬ ਜੁਦੇ ਜੁਦੇ ਬਣੇ ਹੋਏ ਹਨ. ਹੁਣ ਵਡਾ ਗੁਰਦ੍ਵਾਰਾ ਬਣਾਉਣ ਦੀ ਤਿਆਰੀ ਹੋ ਰਹੀ ਹੈ. ਰੇਲਵੇ ਸਟੇਸ਼ਨ ਦਾਤੇਬਾਸ ਤੋਂ ਦੱਖਣ ਵੱਲ ਡੇਢ ਮੀਲ ਦੇ ਕਰੀਬ ਕੱਚਾ ਰਸਤਾ ਹੈ.
ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ → · ਪਿੰਡ / ਸ਼ਹਿਰ ਦੇ ਨਾਂ ਨਾਲ ਮਿਲਾਇਆ
ਨੇੜੇ ਦੇ ਗੁਰਦੁਆਰੇ
ਨੇੜੇ ਦੇ ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ✦੪੨ ਕਿ.ਮੀ. · Jind
ਗੁਰਦੁਆਰਾ ਲਿਖਣਸਰ ਸਾਹਿਬ ✦੫੫ ਕਿ.ਮੀ. · Bathinda
ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ✦੫੫ ਕਿ.ਮੀ. · Bathinda
ਇਸ ਗੁਰਦੁਆਰੇ ਬਾਰੇ ਜਾਣਦੇ ਹੋ?
ਇਸ ਗੁਰਦੁਆਰੇ ਦਾ ਪੂਰਾ ਨਾਂ ਅਜੇ ਨਹੀਂ ਮਿਲਿਆ — ਇਸ ਲਈ ਇਸ ਨੂੰ ਪਿੰਡ / ਇਲਾਕੇ ਦੇ ਨਾਂ ਨਾਲ ਲਿਖਿਆ ਹੈ। ਸਹੀ ਨਾਂ ਭੇਜੋ।
ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।
📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ
ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ